17 C
United Kingdom
Sunday, June 21, 2026

More

    ਸਕਾਟਲੈਂਡ ਲੌਕਡਾਉਨ ਢਿੱਲਾਂ ਦੇ ਤੀਜੇ ਪੜਾਅ ਚ ਦਾਖਲ, 6 ਦਿਨਾਂ ਤੋਂ ਕੋਈ ਮੌਤ ਨਹੀਂ।

    -ਫਸਟ ਮਿਨਿਸਟਰ ਨੇ ਦੇਸ਼ ਨੂੰ ਸੰਬੋਧਨ ਕੀਤਾ।
    -ਇਕ ਕੇਅਰ ਹੋਮ ਵਿੱਚ 12 ਨਵੇਂ ਪੀੜਤ ਮਰੀਜ਼ ਲੱਭੇ
    ਗਲਾਸਗੋ (ਅਮਰ ਮੀਨੀਆਂ)

    ਬੇਸ਼ੱਕ ਬਰਤਾਨੀਆਂ ਭਰ ਵਿੱਚ ਕਰੋਨਾਵਾਇਰਸ ਕਾਰਨ ਮੌਤਾਂ ਦੀ ਗਿਣਤੀ 45000 ਦੇ ਨੇੜ ਪਹੁੰਚ ਚੁੱਕੀ ਹੈ ਅਤੇ ਹਰ ਰੋਜ਼ ਪੀੜਤਾਂ ਦੀ ਗਿਣਤੀ ਵਿੱਚ ਵੀ ਵਾਧਾ ਨਿਰੰਤਰ ਜਾਰੀ ਹੈ।ਇਸਨੂੰ ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਦੀ ਦੂਰਅੰਦੇਸ਼ੀ ਹੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਵੱਲੋਂ ਨਿਰਧਾਰਤ ਨੀਤੀਆਂ ਦਾ ਅਸਰ ਆਏ ਦਿਨ ਘਟ ਰਹੀ ਮੌਤਾਂ ਅਤੇ ਪੀੜਤਾਂ ਦੀ ਗਿਣਤੀ ਰਾਹੀਂ ਵੇਖਿਆ ਜਾ ਸਕਦਾ ਹੈ।ਆਪਣੀ ਰੋਜ਼ਾਨਾ ਪ੍ਰੈੱਸ ਵਾਰਤਾ ਦੌਰਾਨ ਉਹਨਾਂ ਕਿਹਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਸਕਾਟਲੈਂਡ ਭਰ ਵਿੱਚ ਕੋਈ ਵੀ ਮੌਤ ਦਰਜ਼ ਨਹੀਂ ਹੋਈ। ਇਹ ਲਗਾਤਾਰ ਛੇਵਾਂ ਦਿਨ ਹੈ ਜਦੋਂ ਕੋਈ ਮਨੁੱਖੀ ਜਾਨ ਅਜਾਂਈਂ ਨਹੀਂ ਗਈ। ਜਦਕਿ 24 ਘੰਟਿਆਂ ਦੌਰਾਨ ਸਿਰਫ ਗਲਾਸਗੋ ਦੇ ਹੀ ਇਕ ਕੇਅਰਹੋਮ ਵਿੱਚ 12 ਨਵੇਂ ਪੌਜੇਟਿਵ ਕੇਸ ਮਿਲਣ ਦਾ ਖੁਲਾਸਾ ਹੋਇਆ ਹੈ। ਜ਼ਿਕਰਯੋਗ ਹੈ ਕਿ ਸਕਾਟਿਸ਼ ਸਰਕਾਰ ਦੇ ਅੰਕੜਿਆਂ ਅਨੁਸਾਰ ਹੁਣ ਤੱਕ 2490 ਮੌਤਾਂ ਹੋ ਚੁੱਕੀਆਂ ਹਨ। ਸਕਾਟਲੈਂਡ ਵਿੱਚ ਹੁਣ ਤੱਕ 550 ਪੀੜਤ ਅਤੇ ਸ਼ੱਕੀ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ। ਲੌਕਡਾਉਨ ਢਿੱਲਾਂ ਦੇ ਤੀਜੇ ਪੜਾਅ ਵਿੱਚ ਦਾਖਲ ਹੋਣ ‘ਤੇ ਉਹਨਾਂ ਕਿਹਾ ਹੈ ਕਿ ਹਸਪਤਾਲ ਖ਼ਬਰਸਾਰ ਲੈਣ ਆਉਣ ਜਾਣ ਵਾਲਿਆਂ ਲਈ ਮੁੜ ਖੁੱਲ ਗਏ ਹਨ। ਬੱਚੇ ਬਾਹਰ ਮੈਦਾਨਾਂ ਵਿੱਚ ਖੇਡ ਸਕਦੇ ਹਨ। ਖਰੀਦੋ ਫਰੋਖ਼ਤ ਕਰਨ ਵੇਲੇ ਦੁਕਾਨਾਂ ਅੰਦਰ ਮਾਸਕ ਪਹਿਨਣਾ ਲਾਜ਼ਮੀ ਹੈ। 15 ਜੁਲਾਈ ਤੋਂ ਪੱਬ, ਰੈਸਟੋਰੈਂਟ ਗਾਹਕਾਂ ਨੂੰ ਅੰਦਰ ਬਿਠਾ ਸਕਣਗੇ। ਹੋਟਲ ਬੁਕਿੰਗ ਕਰ ਸਕਣਗੇ। ਲੋਕ ਆਪਣੇ ਦੋਸਤਾਂ ਤੇ ਪਰਿਵਾਰਾਂ ਨੂੰ ਘਰਾਂ ਅੰਦਰ ਮਿਲ ਸਕਣਗੇ, ਜਿਸ ਤਹਿਤ ਤਿੰਨ ਪਰਿਵਾਰਾਂ ਦੇ ਅੱਠ ਜੀਆਂ ਨੂੰ ਮਿਲਣ ਦੀ ਆਗਿਆ ਹੋਵੇਗੀ। ਬਾਹਰ ਇਕੱਠੇ ਹੋਣ ਤੇ ਪੰਜ ਪਰਿਵਾਰਾਂ ਦੇ 15 ਜੀਆਂ ਨੂੰ ਇਜਾਜ਼ਤ ਹੋਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!