ਰਜਨੀ ਵਾਲੀਆ, ਕਪੂਰਥਲਾ
ਗੂਰੂ ਤੇਗ ਬਹਾਦਰ ਜੀ ਨੇ,
ਆਢਾ ਮੌਤ ਨਾਲ ਲਾ ਲਿਆ |
ਦੇ ਕੇ ਸੀਸ ਆਪਣਾਂ ਹਿੰਦੂ,
ਧਰਮ ਸੀ ਬਚਾ ਲਿਆ |
ਅਠਾਰਾ ਅਪਰੈਲ ਸੋਲਾਂ ਸੌ ਇੱਕੀ,
ਕੁਲ ਆਲਮ ਲਈ ਦਿਨ ਸੀ ਭਾਗਾਂ ਵਾਲਾ |
ਸੀ ਨੂਰ ਇਲਾਹੀ ਪਰਗਟ ਹੋਇਆ,
ਐਪਰ ਚਹੂੰ ਕੁਟੀਂ ਹੋਇਆ ਉਜਾਲਾ |
ਜਪ ਸੰਗਤਾਂ ਨੇ ਵਾਹਿਗੂਰੂ ਮਨ ਰੁਸ਼ਨਾ ਲਿਆ |
ਗੂਰੂ ਤੇਗ ਬਹਾਦਰ ਜੀ ਨੇ,
ਆਢਾ ਮੌਤ ਨਾਲ ਲਾ ਲਿਆ |
ਗੂਰੂ ਮੇਰੇ ਨੇ ਜਦੋਂ ਕੀਤਾ ਸੀ ਵਿੱਚ ਜੱਗ ਦੇ ਵਾਸਾ,
ਪਿਤਾ ਗੂਰੂ ਹਰਿਗੋਬਿੰਦ ਜੀ ਨੂੰ ਚਾਅ ਚੜਗੇ |
ਤਾਰਿਓ-ਤਾਰੀ ਆਲਮ ਸਾਰਾ ਹੋਇਆ ਸੀ,
ਤੇ ਮਿੱਟੀਆਂ ਦੇ ਵੀ ਸਨ ਭਾਅ ਚੜਗੇ |
ਤੁਸਾਂ ਮਾਤਾ ਨਾਨਕੀ ਦੀ ਕੁੱਖ ਵਿੱਚ ਥਾਂ ਲਿਆ |ਗੂਰੂ ਤੇਗ ਬਹਾਦਰ ਜੀ ਨੇ,
ਆਢਾ ਮੌਤ ਨਾਲ ਲਾ ਲਿਆ |
ਮੇਰਾ ਮਾਲਕ ਪੂਜਣਯੋਗ ਵਿਦਵਾਨ ਮਹਾਂਬਲੀ,
ਸ਼ਾਨਾ ਮੱਤੇ ਗੂਰੂ ਮੇਰੇ ਸ਼ਾਨਾ ਮੱਤੀ ਵਡਿਆਈ |
ਗੂਰਾਂ ਨੇ ਬਾਲਪਨ ਬਾਲ ਵਰੇਸ ਚ ਕਰਿਆ,
ਗੂਰੂ ਕੇ ਮਹਿਲੀਂ ਮੇਰੇ ਦਾਤੇ ਬਾਲਵਰੇਸ ਲੰਘਾਈ |
ਬਾਬਾ ਜੀ ਨੇ ਚੋਲਾ ਨਿੱਕੀ ਉਮਰੇ ਹੀ ਪਾ ਲਿਆ |
ਗੂਰੂ ਤੇਗ ਬਹਾਦਰ ਜੀ ਨੇ,
ਆਢਾ ਮੌਤ ਨਾਲ ਲਾ ਲਿਆ |
ਪੈ ਗਈ ਕਸ਼ਮੀਰੀ ਪੰਡਤਾਂ ਤੇ ਭਾਰੀ,
ਬਣ ਫਰਿਆਦੀ ਸੱਭੇ ਆ ਗਏ ਦਰਬਾਰੇ |
ਬਚਾਉਣ ਖਾਤਿਰ ਹਿੰਦੂ ਧਰਮ ਤਾਈਂ,
ਗੰਭੀਰਤਾ ਨਾਲ ਕੁਝ ਮੁੱਦੇ ਗਏ ਵਿਚਾਰੇ |
ਹੱਲ ਕੀਤੇ ਮਸਲਾਤ ਦੁੱਖੜਾ ਵੰਡਾ ਲਿਆ |
ਗੂਰੂ ਤੇਗ ਬਹਾਦਰ ਜੀ ਨੇ,
ਆਢਾ ਮੌਤ ਨਾਲ ਲਾ ਲਿਆ |
ਫਰਿਆਦੀ ਪੰਡਤਾਂ ਫਰਿਆਦ ਸੁਣਾਈ,
ਮੁਗਲਾਂ ਮੰਗ ਲਿਆ ਗੂਰੂ ਜੀ ਸਾਥੋਂ ਸੀਸ |
ਹੁਣ ਸਾਡੀ ਬੋਦੀ ਜੰਜੂ ਬਚਾ ਲਓ,
ਬਚਾ ਲਓ ਹਿੰਦੂ ਧਰਮ ਕੋਈ ਦਿਓ ਅਸੀਸ |
ਗੂਰਾਂ ਨੇ ਦੇ ਕੇ ਵਚਨ ਸੀਸ ਕਲਮ ਕਰਾ ਲਿਆ |
ਗੂਰੂ ਤੇਗ ਬਹਾਦਰ ਜੀ ਨੇ,
ਆਢਾ ਮੌਤ ਨਾਲ ਲਾ ਲਿਆ |
ਡੁੱਬਦੇ ਬੇੜੇ ਤਾਰਨ ਵਾਲਾ ਹੀ ਅੱਜ,
ਆਪਣਾਂ ਬੇੜਾ ਹੀ ਡੋਬਣ ਨੂੰ ਫਿਰਦੈ |
ਹਰ ਕੇ ਹਿੰਦ ਕੌਮ ਦੇ ਸਭ ਦੁਖੜੇ,
ਅੱਕ ਸੂਲ ਸੀਨੇਂ ਚੋਭਣ ਨੂੰ ਫਿਰਦੈ |
ਮੇਰੇ ਮਾਲਕ ਨੇਂ ਦੁੱਖ ਖੁਦ ਚ ਰਚਾ ਲਿਆ|
ਗੂਰੂ ਤੇਗ ਬਹਾਦਰ ਜੀ ਨੇ,
ਆਢਾ ਮੌਤ ਨਾਲ ਲਾ ਲਿਆ |
ਗਿਆਰਾਂ ਨਵੰਬਰ ਸੋਲਾਂ ਸੌ ਪਚੱਤਰ ਸੰਨ ਨੂੰ,
ਤੁਸਾਂ ਨੇ ਸੀਸ ਕਲਮ ਕਰਵਾਇਆ ਸੀ |
ਰਜਨੀ ਓਦੋਂ ਸੂਰਜ ਨੂੰ ਵੀ ਦੰਦਲ ਪੈ ਗਈ ਤੇ,
ਪੂਰੇ ਬ੍ਰਹਿਮੰਡ ਚ ਹਨੇਰਾ ਛਾਇਆ ਸੀ |
ਮਹਾਂਬਲੀ ਨੇ ਖੁਦ ਨੂੰ ਹੀ ਸੀ ਬੰਦੀ ਬਣਵਾ ਲਿਆ
ਗੂਰੂ ਤੇਗ ਬਹਾਦਰ ਜੀ ਨੇ,
ਆਢਾ ਮੌਤ ਨਾਲ ਲਾ ਲਿਆ |