11 ਸੈਂਪਲਾਂ ਵਿੱਚੋਂ 9 ਦੀ ਰਿਪੋਰਟ ਨੈਗਟਿਵ,ਇੱਕ ਦੀ ਪੈਂਡਿੰਗ ਤੇ ਇੱਕ ਦੇ ਸੈਂਪਲ ਦੁਬਾਰਾ ਮੰਗੇ ਗਏ

ਇੱਥੋਂ ਦੇ ਸੇਖਾ ਰੋਡ ਦੀ ਰਹਿਣ ਵਾਲੀ ਇੱਕ ਔਰਤ ਦਾ ਸੈਂਪਲ ਕਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਇੱਥੋਂ 11 ਵਿਅਕਤੀਆਂ ਦੇ ਟੈਸਟ ਕਰਕੇ ਸੈਂਪਲ ਲਈ ਭੇਜੇ ਗਏ ਸਨ।ਜਿਨ੍ਹਾਂ ਵਿੱਚੋਂ 9 ਦੇ ਸੈਂਪਲ ਨੈਗੇਟਿਵ ਪਾਏ ਗਏ ਹਨ।ਇੱਕ ਵਿਅਕਤੀ ਦੀ ਰਿਪੋਰਟ ਅਜੇ ਪੈਂਡਿੰਗ ਹੈ ਅਤੇ ਕਰੋਨਾ ਪੋਜਟਿਵ ਮਹਿਲਾ ਦੀ ਬੇਟੀ ਦੇ ਸੈਂਪਲ ਦੁਬਾਰਾ ਮੰਗੇ ਗਏ ਹਨ।ਇੱਥੇ ਜ਼ਿਕਰਯੋਗ ਹੈ ਇਨ੍ਹਾਂ ਗਿਆਰਾਂ ਸੈਂਪਲਾਂ ਵਿੱਚ ਮਹਿਲਾ ਦਾ ਇਲਾਜ ਕਰਨ ਵਾਲੇ ਡਾਕਟਰ ਮਨਪ੍ਰੀਤ ਸਿੱਧੂ ਸਮੇਤ ਚਾਰ ਹੋਰ ਮੈਡੀਕਲ ਸਟਾਫ ਦੇ ਟੈਸਟ ਵੀ ਕੀਤੇ ਗਏ ਸਨ।ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ । ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜੋਤੀ ਕੌਸ਼ਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।