?ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੇ ਸਸਕਾਰ ਲਈ ਅਪਣਾ ਘਰ ਭੇਟ ਕਰਨ ਦਾ ਕੀਤਾ ਸੀ ਐਲਾਨ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )

ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਪੰਥਕ ਸਫਾਂ ਵਿੱਚ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀ ਹਨ। ਉਹ ਕੁੱਝ ਹਫਤੇ ਪਹਿਲਾਂ ਹੀ ਤਕਰੀਬਨ 5 ਸਾਲ ਜੇਲ੍ਹ ਅਤੇ ਅਗਿਆਤਵਾਸ ਕੱਟ ਘਰ ਪਰਤੇ ਹਨ। ਪਿਛਲੇ ਦਿਨੀ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਕਰੋਨਾ ਵਾਇਰਸ ਕਾਰਨ ਹੋਈ ਮੌਤ ਬਾਅਦ ਸਸਕਾਰ ਲਈ ਜਗ੍ਹਾ ਦੀ ਆ ਰਹੀ ਸਮੱਸਿਆ ਬਾਅਦ ਕੁੱਝ ਪੰਥਕ ਅਤੇ ਸਮਾਜਿਕ ਆਗੂਆਂ ਨੇ ਅਪਣੇ ਵੱਲੋਂ ਜਗ੍ਹਾ ਦੀ ਪੇਸ਼ਕਸ ਕੀਤੀ ਸੀ ਜਿਨ੍ਹਾਂ ਵਿੱਚੋ ਭਾਈ ਠੀਕਰੀਵਾਲ ਵੀ ਇੱਕ ਹਨ ਜਿਨ੍ਹਾਂ ਖੁਦ ਆਰਥਿਕ ਤੰਗੀਂ ਦੀ ਮਾਰ ਝਲਦੇ ਹੋਣ ਦੇ ਬਾਵਜੂਦ ਵੀ ਅਪਣਾ ਘਰ ਭਾਈ ਨਿਰਮਲ ਸਿੰਘ ਦੇ ਸਸਕਾਰ ਲਈ ਭੇਟ ਕਰਨ ਹਿੱਤ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਬੇਸੱਕ ਪੰਥ ਇਸ ਜਗ੍ਹਾ ਤੇ ਭਾਈ ਨਿਰਮਲ ਸਿੰਘ ਦੀ ਕੋਈ ਯਾਦਗਾਰ ਵੀ ਬਣਾ ਦੇਵੇ ਤੇ ਅਸੀਂ ਕਿਤੇ ਕਿਰਾਏ ਦੇ ਮਕਾਨ ਵਿੱਚ ਰਹਿ ਲਵਾਂਗੇ। ਤੰਗੀਆਂ ਤਰੁਟੀਆਂ ਦੇ ਬਾਵਜੂਦ ਵੀ ਕੌਂਮੀ ਸੰਘਰਸ਼ ਨੂੰ ਸਮਰਪਿਤ ਭਾਈ ਠੀਕਰੀਵਾਲਾ ਵੱਲੋਂ ਅਜਿਹੇ ਐਲਾਂਨ ਬਾਅਦ ਉਹ ਦੇਸ਼-ਵਿਦੇਸ ਵਿੱਚ ਚਰਚਾ ਵਿੱਚ ਹਨ।