ਰਜਨੀ ਵਾਲੀਆ, ਕਪੂਰਥਲਾ

ਮੇਰੇ ਤੇਗਬਹਾਦਰ ਜੀ,
ਤੁਸੀਂ ਬੜੇ ਓ ਦਯਾਵਾਨ|
ਹਿੰਦੂ ਕੌਮ ਬਚਾ ਲਈ,
ਆਪਣਾ ਦੇ ਕੇ ਬਲੀਦਾਨ |
ਪੰਡਤਾਂ ਆ ਕੇ ਫੁਰਮਾਇਆ ਮੁਗਲਾਂ,
ਮੰਗਿਆ ਸੀਸ ਕੋਈ ਕਮਾਲ |
ਗੂਰੂ ਜੀ ਸੋਚਾਂ ਦੇ ਵਿੱਚ ਪੈ ਗਏ,
ਐਸਾ ਕਿਹੜਾ ਏ ਮਾਂ ਦਾ ਲਾਲ |
ਗੋਬਿੰਦ ਜੀ ਬੋਲੇ ਬਣ ਰਖਵਾਲੇ,
ਜਾ ਦਿੱਲੀ ਦਿਓ ਏ ਦਾਨ |
ਮੇਰੇ ਤੇਗਹਾਦਰ ਜੀ,
ਤੁਸੀਂ ਬੜੇ ਓ ਦਯਾਵਾਨ |
ਪੰਡਤ ਮੁਗਲਾਂ ਤੋਂ ਜੰਜੂ ਲਵਾ ਫਰਿਆਦੀ,
ਬਣਗੇ ਗੂਰੂ ਜੀ ਬੋਲੇ ਕੀ ਏ ਦੱਸੋ |
ਪੰਡਤ ਕਏ ਸੀਸ ਮੰਗ ਲਿਆ ਮੁਗਲਾਂ,
ਗੂਰੂ ਜੀ ਕਇੰਦੇ ਮੈਂ ਦੇਨਾਂ ਤੁਸੀਂ ਵੱਸੋ |
ਪੰਡਤਾ ਧਰਮ ਮੈਂ ਬਚਾ ਲਊ,
ਚਾਹੇ ਚਲੀ ਜਾਏ ਮੇਰੀ ਜਾਨ |
ਮੇਰੇ ਤੇਗਹਾਦਰ ਜੀ,
ਤੁਸੀਂ ਬੜੇ ਓ ਦਯਾਵਾਨ |
ਦਿੱਲੀ ਚੌਂਕ ਚਾਂਦਨੀ ਲੈ ਗਏ,
ਬੰਦੀ ਗੂਰਾਂ ਨੂੰ ਮੁਗਲ ਬਣਾ ਕੇ |
ਸੀਸ ਕਲਮ ਕਰਵਾਇਆ ਗੂਰਾਂ ਨੇਂ,
ਵਾਹਿਗੂਰੂ- ਵਾਹਿਗੂਰੂ ਧਿਆ ਕੇ |
ਰਜਨੀ ਜਿੰਨੇ ਕੀਤਾ ਕਲਮ ਸੀਸ,
ਉਹ ਵੀ ਰੂਹ ਏ ਪਰੇਸ਼ਾਨ |
ਮੇਰੇ ਤੇਗਹਾਦਰ ਜੀ,
ਤੁਸੀਂ ਬੜੇ ਓ ਦਯਾਵਾਨ |