8.9 C
United Kingdom
Saturday, April 19, 2025

More

    ਕਾਵਿ ਰੇਖਾ ਚਿੱਤਰ-‘ਧਰਵਿੰਦਰ ਔਲਖ’

    ਦੁੱਖਭੰਜਨ ਰੰਧਾਵਾ

    ਸੁੱਚਾ ਸਿੰਘ ਦਾ ਪੁੱਤਰ ਪਲੇਠਾ ,
    ਕੁਲਦੀਪ ਕੌਰ ਦਾ ਲਾਡਲਾ ਲਾਲ।
    ਧਰਵਿੰਦਰ ਔਲਖ ਬਣ ਗਿਆ ,
    ਅੱਜ ਲੋਕਾਂ ਲਈ ਇੱਕ ਮਿਸਾਲ।

    ਦਿਨ ਦੇਖੇ ਸੀ ਉਹ ਵੀ ਜਦੋਂ ,
    ਨਹੀਂ ਸਨ ਹੁੰਦੇ ਘਰ ਵਿੱਚ ਦਾਣੇ।
    ਮੈਥੋਂ ਨਹੀਂ ਸਨ ਵੇਖੇ ਜਾਂਦੇ ,
    ਮੇਰੇ ਘਰ ਵਿੱਚ ਰੋਂਦੇ ਨਿਆਣੇ।
    ਮਨ ਵਿੱਚ ਰੋਟੀ ਜੋਗੇ ਹੋਣਾ ਕਿਵੇਂ ,
    ਆਉਂਦਾ ਸੀ ਮਨ ਵਿੱਚ ਸਵਾਲ।
    ਧਰਵਿੰਦਰ ਔਲਖ ਬਣ ਗਿਆ

    ਖੇਤੀਬਾੜੀ ਵਿੱਚ ਹੱਥ ਵਟਾਇਆ ,
    ‘ਤੇ ਵੱਢਦਾ ਰਿਹਾ ਹੈ ਪੱਠੇ ਵੀ।
    ਦੂਰ ਜਾਣਦਾ ਚਾਅ ਪਾਲਿਆ ,
    ਸੁਪਨੇ ਕੀਤੇ ਇਕੱਠੇ ਵੀ।
    ਡਿੱਗਦਾ ਢਹਿੰਦਾ ਉਠਦਾ ਬਹਿੰਦਾ ,
    ਮੰਜ਼ਿਲ ਤੇ ਪਹੁੰਚ ਗਿਆ ਹਰ ਹਾਲ।
    ਧਰਵਿੰਦਰ ਔਲਖ ਬਣ ਗਿਆ

    ਮੀਂਹ ਵਿੱਚ ਭਿੱਜਿਆ ਧੁੱਪੇ ਸੜਿਆ ,
    ਤੱਕੇ ਆਪਣੇ ਵੀ ਹੁੰਦੇ ਪਰਾਏ।
    ਸਿਰ ਤੇ ਮਾਂ ਬਿਨ ਜਦ ਕੋਈ ਹੱਥ ,
    ਧਰੇ ਨਾ ਤਾਂ ਬੰਦਾ ਕਿੱਧਰ ਨੂੰ ਜਾਏ।
    ਨਿੱਕੇ ਘਰ ਵਿੱਚ ਬਚਪਨ ਕੱਟਿਆ ,
    ਜਦੋਂ ਸਾਡੀ ਚੋਂਦੀ ਸੀ ਤਿਰਪਾਲ।
    ਧਰਵਿੰਦਰ ਔਲਖ ਬਣ ਗਿਆ

    ਤਿੰਨ ਧੀਆਂ ਤੇ ਤਿੰਨ ਪੁੱਤਾਂ ਦਾ
    ਹੈ ਬਾਪੂ ਜੀ ਦਾ ਸੋਹਣਾ ਪਰਿਵਾਰ।
    ਬਾਪੂ ਦੇ ਸਿਰ ਤੇ ਮੌਜਾਂ ਸੀ ਬੜੀਆਂ ,
    ਚਲਦੀ ਸੀ ਸੋਹਣੀ ਸਰਕਾਰ।
    ਵਿੱਚ ਵਿਹੜੇ ਦੇ ਕੱਠੇ ਹੋ ਕੇ ,
    ਖੇਡਦੇ ਰਹੇ ਸਭ ਬਾਲ।
    ਧਰਵਿੰਦਰ ਔਲਖ ਬਣ ਗਿਆ

    ਦਿਨ ਸੀ ਅੌਖੇ ਪਰ ਬਾਪੂ ਜੀ ਨੇ ,
    ਬੱਚਿਆਂ ਨੂੰ ਖੂਬ ਪੜਾਇਆ।
    ਮਿਹਨਤ ਦੇ ਡੰਡਿਆਂ ਦੀ ਪੌੜੀ ,
    ਉਨਾਂ ਆਪਣੇ ਹੱਥੀਂ ਆਪ ਚੜਾਇਆ।
    ਅੱਜ ਮੰਤਰੀ ਜਿਹਾ ਟੌਹਰ ਹੈ ਜੱਟ ਦਾ ,
    ਜੋ ਹੁੰਦਾ ਸੀ ਕਦੇ ਕੰਗਾਲ |
    ਧਰਵਿੰਦਰ ਔਲਖ ਬਣ ਗਿਆ

    ਸਕੱਤਰ ਕੇਂਦਰੀ ਲੇਖਕ ਸਭਾ ਦਾ,
    ਸਾਹਿਤ ਸਭਾ ਦਾ ਪ੍ਰਧਾਨ ਵੀ ਉਹ ।
    ਪੱਤਰਕਾਰ ਅਜੀਤ ਅਖ਼ਬਾਰ ਦਾ ,
    ਮਿੱਤਰਾਂ ਦੀ ਜਿੰਦ ਜਾਨ ਵੀ ਉਹ ।
    ਲੋੜ ਪਵੇ ਜਦ ਕਦੇ ਮਿੱਤਰਾਂ ਨੂੰ ,
    ਬਣ ਜਾਂਦਾ ਲੋਹੇ ਦੀ ਢਾਲ ।
    ਧਰਵਿੰਦਰ ਔਲਖ ਬਣ ਗਿਆ

    ਕਾਫੀ ਸਾਹਿਤਕ ਪਰਚਿਆਂ ਦਾ,
    ਸੰਪਾਦਕ ਤੇ ਰੂਹੇ ਰਵਾਂ ਹੈ ਉਹ ।
    ਉਮਰ ਵੱਲੋਂ ਭਾਵੇਂ ਅਧਖੜ ਹੋਇਆ ,
    ਵੇਖਣ ਨੂੰ ਅਜੇ ਜਵਾਨ ਹੈ ਉਹ ।
    ਮੋਟਰ ਸਾਈਕਲ ਤੇ ਚੜਿਆ ਰਹਿੰਦਾ ,
    ਕਰਫਿਊ ਹੋਵੇ ਜਾਂ ਹੋਵੇ ਹੜਤਾਲ |
    ਧਰਵਿੰਦਰ ਅੌਲਖ ਬੲਣ ਗਿਆ

    ਕਿਰਤੀ ਬਾਪ ਦਾ ਕਿਰਤੀ ਪੁੱਤਰ ,
    ਦੁੱਖਭੰਜਨਾ ਕਰਦਾ ਨੇਕ ਕਮਾਈਆਂ ।
    ਲੋਕੀੰ ਉਸ ਦੀਆਂ ਲੱਤਾਂ ਖਿੱਚਣ ,
    ਪਰ ਉਸ ਦੀਆਂ ਫੁਲ ਚੜਾਈਆਂ ।
    ਸੋਚ ਨੂੰ ਉੱਚੀ ਸੁੱਚੀ ਰਖਿਆ ,
    ਨਹੀਂ ਲੱਗਣ ਦਿੱਤਾ ਜੰਗਾਲ |
    ਧਰਵਿੰਦਰ ਔਲ਼ਖ ਬਣ ਗਿਆ

    ਪਤਨੀ ਹਰਜਿੰਦਰ ਸੁੱਘੜ ਸਿਆਣੀ ,
    ਜਿਸ ਘਰ ਨੂੰ ਖੂਬ ਸੰਭਾਲਿਆ ।
    ਸ਼ੇਰਾਂ ਵਰਗੇ ਦੋ ਪੁੱਤਰ ਜੰਮੇ ,
    ਜਿਨ੍ਹਾਂ ਨੂੰ ਦੁੱਧ ਮੱਖਣਾ ਨਾ ਪਾਲਿਆ ।
    ਅੌਖੇ ਅੌਖੇ ਜਿੰਦਗੀ ਦੇ ਕਈ ,
    ਹੱਲ ਕਰਤੇ ਉਸ ਸਵਾਲ ।
    ਧਰਵਿੰਦਰ ਅੌਲਖ ਬਣ ਗਿਆ,
    ਅੱਜ ਲੋਕਾਂ ਲਈ ਇੱਕ ਮਿਸਾਲ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!