7.5 C
United Kingdom
Monday, May 5, 2025

More

    ਕਿਸਾਨ ਯੂਨੀਅਨ ਵੱਲੋਂ ਟਰੈਕਟਰ ਏਜੰਸੀ ਖਿਲਾਫ ਧਰਨੇ ਦਾ ਐਲਾਨ

    ਅਸ਼ੋਕ ਵਰਮਾ
    ਬਠਿੰਡਾ,11ਜੁਲਾਈ। ਕਿਰਤੀ ਕਿਸਾਨ ਯੂਨੀਅਨ ਨੇ ਇੱਕ ਕਿਸਾਨ ਦੇ ਖਰਾਬ ਹੋਏ ਨਵੇਂ ਟਰੈਕਟਰ ਦੇ ਮਾਮਲੇ ’ਚ 16 ਜੁਲਾਈ ਨੂੰ ਟਰੈਕਟਰ ਦੀ ਜਲਾਲਾਬਾਦ ਏਜੰਸੀ ਅੱਗੇ ਧਰਨਾ ਲਾਓੁਣ ਦਾ ਐਲਾਨ ਕੀਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ,ਸਾਦਿਕ ਬਲਾਕ ਦੇ ਪ੍ਰਧਾਨ ਗੁਰਜੋਤ ਡੋਡ ਤੇ ਪ੍ਰੈਸ ਸਕੱਤਰ ਭੁਪਿੰਦਰ ਕਿੰਗਰਾ ਨੇ ਕਿਹਾ ਕਿ ਸ਼ਾਮ ਸਿੰਘ ਵਾਲਾ ਦੇ ਕਿਸਾਨ ਜਸਵਿੰਦਰ ਸਿੰਘ ਨੇ ਇਸੇ ਸਾਲ ਫਰਵਰੀ ਵਿੱਚ ਨਵਾਂ ਟਰੈਕਟਰ ਖਰੀਦਿਆ ਸੀ ਜੋ ਕਿ ਤਕਨੀਕੀ ਨੁਕਸ ਦਾ ਸ਼ਿਕਾਰ ਹੈ। ਉਨਾਂ ਦੱਸਿਆ ਕਿ  ਟਰੈਕਟਰ ਦੇ ਡੀਲਰ ਵੱਲੋਂ ਜਿੰਨੇਂ  ਹਲ ਖਿਚਣ ਦਾ ਦਾਅਵਾ ਸੀ ਉਸ ਤੇ ਵੀ ਟਰੈਕਟਰ ਖਰਾ ਨਹੀਂ ਉੱਤਰਿਆ ਹੈ। ਉਨਾਂ ਦੱਸਿਆ ਕਿ ਜੱਥੇਬੰਦੀ ਨੇ ਟਰੈਕਟਰ ਦੀ ਵਾਹ ਕੇ ਵੀ ਪੜਤਾਲ ਕੀਤੀ ਹੈ ਜਿਸਤੋਂ ਟਰੈਕਟਰ ਦੇ ਨੁਕਸਦਾਰ ਹੋਣਾ  ਪਾਇਆ ਗਿਆ ਹੈ। ਉਨਾਂ ਆਖਿਆ ਕਿ ਕਿਸਾਨ ਨੇ ਨੌ ਲੱਖ ਰੁਪਿਆ ਆਪਣੇ ਕੰਮ ਨੂੰ ਹੋਰ ਬਿਹਤਰ ਬਨਾਉਣ ਲਈ ਖਰਚਿਆ ਸੀ ਪਰ ਟਰੈਕਟਰ ’ਚ ਨੁਕਸ ਨਿਕਲਣ ਕਰਕੇ  ਕਿਸਾਨ ਦੀ ਹਾਲਤ ਹੋਰ ਮੰਦੀ ਹੋ ਗਈ ਹੈ।
                             ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਸਕੱਤਰ ਜਗੀਰ ਸਿੰਘ ਖਾਲਸਾ , ਮੀਤ ਪ੍ਰਧਾਨ ਜਸਕਰਨ ਸੰਗਰਾਹੂਰ ਤੇ ਗੁਰਮੀਤ ਸੰਗਰਾਹੂਰ ਨੇ ਦੱਸਿਆ ਕਿ  ਡੀਲਰ ਨੇ ਟਰੈਕਟਰ ਰਿਪੇਅਰ ਕਰਵਾਇਆ ਪਰ ਨੁਕਸ ਦੂਰ ਨਹੀ ਹੋ ਰਿਹਾ ਹੈ। ਉਨਾਂ ਦਾਅਵਾ ਕੀਤਾ ਕਿ ਹੋਰ ਵੀ ਕਈ ਤੱਥ ਹਨ ਜਿੰਨਾਂ ਤੋਂ ਟਰੈਕਟਰ ਦੇ ਸਹੀ ਨਾਂ ਹੋਣ ਦੀ ਪੁਸ਼ਟੀ ਹੁੰਦੀ ਹੈ। ਉਨਾਂ ਦੱਸਿਆ ਕਿ ਏਜੰਸੀ ਨੂੰ ਟਰੈਕਟਰ ਬਦਲ ਕੇ ਦੇਣ ਲਈ ਕਿਹਾ ਸੀ ਪਰ  ਕੰਪਨੀ ਦੇ ਡੀਲਰ ਵੱਲੋਂ ਕਿਸਾਨ ਜਸਵਿੰਦਰ ਸਿੰਘ ਦਾ ਮਸਲਾ ਹੱਲ ਕਰਨ ਦੀ ਬਜਾਇ ਓੁਸ ਨੂੰ ਕਥਿਤ ਤੌਰ ਤੇ ਧਮਕਾਇਆ ਗਿਆ ਅਤੇ ਟਰੈਕਟਰ ਬਦਲਣ ਤੋਂ ਜਵਾਬ ਦਿੱਤਾ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਮਾਮਲੇ ਦੀ ਪੜਤਾਲ ਕਰਕੇ ਬਣਦੀ ਕਾਰਵਾਈ ਕਰਕੇ ਪੀੜਤ ਕਿਸਾਨ ਨੂੰ ਇਨਸਾਫ ਦਿਵਾਏ ਤਾਂ ਜੋ ਪਹਿਲਾਂ ਹੀ  ਕਰਜਾਈ  ਕਿਸਾਨ ਦੀ ਹੋਰ ਮੰਦੀ ਹਾਲਤ ਨਾਂ ਹੋ ਸਕੇ।  ਜੱਥੇਬੰਦੀ ਨੇ ਕਿਹਾ ਕਿ ਹਾਲਾਤਾਂ ਨੂੰ ਦੇਖਦਿਆਂ ਹੁਣ ਟਰੈਕਟਰ ਮਾਮਲੇ ਤੇ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਗਿਆ ਹੈ।
     
                ਧਮਕੀਆਂ ਦੇ ਇਲਜਾਮ ਬੇਬੁਨਿਆਦ:ਡੀਲਰ
    ਟਰੈਕਟਰ ਏਜੰਸੀ ਦੇ ਮਾਲਕ ਰੇਸ਼ਮ ਸਿੰਘ ਗਰੇਵਾਲ ਦਾ ਕਹਿਣਾ ਸੀ ਕਿ ਕਿਸਾਨ ਯੂਨੀਅਨ ਵੱਲੋਂ ਧਮਕੀਆਂ ਦੇਣ ਦੇ ਇਲਜਾਮ ਪੂਰੀ ਤਰਾਂ ਬੇਬੁਨਿਆਦ ਹਨ ਅਤੇ ਉਹ ਤਾਂ ਹੱਥ ਜੋੜ ਕੇ ਕੰਮ ਕਰਨ ਵਾਲੇ ਹਨ । ਉਨਾਂ ਦੱਸਿਆ ਕਿ ਕੰਪਨੀ ਤਰਫੋਂ ਪੰਜ ਸਾਲ ਜਾਂ ਪੰਜ ਹਜਾਰ ਦੀ ਵਾਰੰਟੀ ਹੈ ਇਸ ਲਈ ਜੇਕਰ ਕੋਈ ਸਪੇਅਰ ਪਾਰਟ ਖਰਾਬ ਹੈ ਤਾਂ ਬਦਲਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਟਰੈਕਟਰ ਨਾਲ ਉਨਾਂ ਨੇ ਕੰਬਾਈਨ ਦਾ ਸੀਜ਼ਨ ਲਾਇਆ ਹੈ ਜਿਸ ਦੌਰਾਨ ਉਨਾਂ ਨੇ ਕੋਈ ਸ਼ਕਾਇਤ ਨਹੀਂ ਕੀਤੀ ਹੈ। ਉਨਾਂ ਦੱਸਿਆ ਕਿ ਪਹਿਲਾਂ ਇਹ ਹੋਰ ਕਿਸਾਨ ਯੂਨੀਅਨ ਕੋਲ ਗਏ ਸੀ ਤਾਂ ਜੋ ਉਨਾਂ ਫੈਸਲਾ ਕੀਤਾ ਅਸੀਂ ਪ੍ਰਵਾਨ ਕਰ ਲਿਆ ਸੀ ਪਰ ਹੁਣ ਇਹ ਕਿਰਤੀ ਕਿਸਾਨ ਯੂਨੀਅਨ ਕੋਲ ਚਲੇ ਗਏ ਹਨ।
         
                      ਕੰਪਨੀ ਟਰੈਕਟਰ ਦੀ ਮੁਰੰਮਤ ਲਈ ਤਿਆਰ
     ਜੌਹਨ ਡੀਅਰ ਟਰੈਕਟਰ ਦੇ ਚੰਡੀਗੜ ਦਫਤਰ ਦੇ ਸਰਵਿਸ ਵਿੰਗ ਤੋਂ ਮਨਪ੍ਰੀਤ ਸਿੰਘ ਵਾਸੀ ਸ੍ਰ੍ਰ੍ਰੀ ਮੁਕਤਸਰ ਸਾਹਿਬ  ਦਾ ਕਹਿਣਾ ਸੀ ਕਿ ਅਸਲ ’ਚ ਸ਼ੁਰੂ ’ਚ ਕੋਈ ਮਾੜੀ ਮੋਟੀ ਸਮੱਸਿਆ ਸੀ ਜਿਸ ਬਾਰੇ ਮੁਰੰਮਤ ਕਰਨ ਲਈ ਆਖਿਆ ਗਿਆ ਸੀ। ਉਨਾਂ ਆਖਿਆ ਕਿ ਕੰਪਨੀ ਤਰਫੋਂ ਇੰਨਾਂ ਨੂੰ ਪੇਸ਼ਕਸ਼ ਕੀਤੀ ਗਈ ਸੀ ਕਿ ਜੇਕਰ ਉਹ ਚਾਹੁਣ ਤਾਂ ਕਿਸੇ ਹੋਰ ਸਰਵਿਸ ਸੈਂਟਰ ਤੋਂ ਟਰੈਕਟਰ ਰਿਪੇਅਰ ਕਰਵਾ ਦਿੱਤਾ ਜਾਏਗਾ। ਉਨਾਂ ਆਖਿਆ ਕਿ ਮਾਮਲਾ ਗਰੰਟੀ ਤੇ ਵਰੰਟੀ ਦਾ ਸੀ ਜਿਸ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਗਈ ਹੈ ਪਰ ਉਨਾਂ ਇਸ ਗੱਲ ਨੂੰ ਸਮਝਿਆ ਨਹੀਂ ਹੈ। ਉਨਾਂ ਆਖਿਆ  ਟਰੈਕਟਰ ਨਹੀਂ ਬਦਲਿਆ ਜਾ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!