ਨਾ ਪਹਿਨਣ ਵਾਲਿਆਂ ਨੂੰ ਜੁਰਮਾਨੇ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )

ਬੈਲਜ਼ੀਅਮ ਵਿੱਚ ਕੋਰੋਨਾਂ ਦੇ ਨਵੇਂ ਮਰੀਜ਼ ਅਤੇ ਮੌਤਾਂ ਬੇਸੱਕ ਬਹੁਤ ਘਟ ਹੋ ਰਹੀਆਂ ਹਨ ਪਰ ਸਰਕਾਰ ਨੇ ਸੌਪਿੰਂਗ ਮਾਲਾਂ, ਮਾਰਕੀਟਾਂ, ਦੁਕਾਨਾਂ ਅਤੇ ਧਾਰਮਿਕ ਅਸਥਾਨਾਂ ਤੇ ਮਾਸਕ ਪਹਿਨਣਾ ਸਨਿੱਚਰਵਾਰ ‘ਤੋਂ ਲਾਜਮੀ ਕਰ ਦਿੱਤਾ ਹੈ। ਉਪਰੋਕਤ ਥਾਵਾਂ ਤੇ ਖਰੀਦਦਾਰੀ ਜਾਂ ਵਿਚਰਨ ਸਮੇਂ ਮਾਸਕ ਨਾਂ ਪਹਿਨਣ ਵਾਲੇ ਨੂੰ 250 ਯੂਰੋ ਜੁਰਮਾਨਾਂ ਹੋਵੇਗਾ ਤੇ ਮਾਸਕ ਨਾਂ ਪਹਿਨਣ ਦੀ ਗਲਤੀ ਕਰਨ ਵਾਲੇ ਦੁਕਾਨਦਾਰ ਨੂੰ 750 ਯੂਰੋ ਜੁਰਮਾਨਾਂ ਹੋਵੇਗਾ। 12 ਸਾਲਾਂ ‘ਤੋਂ ਘੱਟ ਉਮਰ ਦੇ ਬੱਚਿਆਂ ਲਈ ਮਾਸਕ ਜਰੂਰੀ ਨਹੀ ਹੈ। ਵਾਰ-ਵਾਰ ਗਲਤੀ ਦੁਹਰਾਉਣ ਵਾਲਿਆਂ ਨੂੰ ਜੁਰਮਾਨਾ ਵਧ ਕੇ 4 ਹਜ਼ਾਰ ਯੂਰੋ ਤੱਕ ਜਾਂ 8 ਦਿਨਾਂ ‘ਤੋਂ 3 ਮਹੀਨਿਆਂ ਤੱਕ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ। ਜਿਕਰਯੋਗ ਹੈ ਕਿ ਬੈਲਜ਼ੀਅਮ ਵਿੱਚ ਹੁਣ ਤੱਕ 10 ਹਜ਼ਾਰ ਲੋਕ ਕੋਰੋਨਾਂ ਮਹਾਂਮਾਰੀ ਦੀ ਭੇਟ ਚੜ੍ਹ ਚੁੱਕੇ ਹਨ ।