
ਬਲਬੀਰ ਸਿੰਘ ਲਹਿਰੀ।
ਅੰਨ੍ਹੀ ਪੀਹਵੇ ਕੁੱਤੀ ਪਈ ਚੱਟਦੀ ਏ,
ਵੇਖੋ ਕਰੇ ਕੀ ਸਾਡੀ ਸਰਕਾਰ ਬੇਲੀ?
ਗੁੱਟਕਾ ਸਾਹਿਬ ਦੀ ਖਾ ਕੇ ਸਹੁੰ ਝੂਠੀ,
ਪੰਜ ਸਾਲ ਕਰ ਚੱਲੀ ਏ ਪਾਰ ਬੇਲੀ।
ਭਾਗੋਆਂ ਦਾ ਹਰ ਵੇਲੇ ਢਿੱਡ ਭਰਦੀ,
ਲਾਲੋਆਂ ਨੂੰ ਰਹੀ ਏ ਭੁੱਖੇ ਮਾਰ ਬੇਲੀ।
ਸਾਨੂੰ ਲੜਾਉਣ ਮਜ਼੍ਹਬਾਂ ਦੇ ਨਾਂ ਤੇ,
ਆਪ ਸਾਰੇ ਨੇ ਜੁੰਡੀ ਦੇ ਯਾਰ ਬੇਲੀ।
ਗੱਲ ਕਾਟੋਆਂ ਵਾਲੀ ਇਹ ਕਰੀ ਜਾਂਦੇ,
ਬਾਜ਼ੀ ਲਾਉਣ ਵਾਰੋ ਵਾਰ ਬੇਲੀ।
ਕਿਹੜੀ, ਕਿਹੜੀ ਗੱਲ ਕਰੀਏ ਲੋਕੋ,
ਚੌਵੀ ਘੰਟੇ ਕਰਨ ਇਹ ਝੂਠੀ ਕਾਰ ਬੇਲੀ।
ਲਹਿਰੀ ਮੀਆਂ ਪੁਰੀ ਸੱਚ ਆਖਦਾ ਏ,
ਆਪਾਂ ਵੀ ਕਰੀਏ ਸੋਚ ਵਿਚਾਰ ਬੇਲੀ।
ਛੱਡੀਏ ਖਹਿੜਾ ਇਨ੍ਹਾਂ ਝੂਠਿਆਂ ਦਾ,
ਸੱਚਿਆ ਦੇ ਬਣੀਏ ਯਾਰ ਬੇਲੀ।
ਖਤਮ ਕਰ ਦੇਈਏ ਸਦਾ ਲਈ ਝੂਠ ਨੂੰ,
ਚੁੱਕ ਕੇ ਸੱਚ ਵਾਲਾ ਹਥਿਆਰ ਬੇਲੀ।
ਬਲਬੀਰ ਸਿੰਘ ਲਹਿਰੀ।
ਮੋਬਾਈਲ “9815467002”