ਮਹਿਲ ਕਲਾਂ, 11ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

ਸ਼ੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਵੱਲੋਂ ਸ਼ਿਵ ਸੈਨਾ ਦੇ ਆਗੂ ਸੁਧੀਰ ਸੂਰੀ ਵੱਲੋਂ ਸ਼ੋਸ਼ਲ ਮੀਡੀਏ ਤੇ ਸਿੱਖਾਂ ਖ਼ਿਲਾਫ਼ ਵਰਤੀ ਭੱਦੀ ਸ਼ਬਦਾਬਲੀ ਦੇ ਖ਼ਿਲਾਫ਼ ਅੱਜ ਸਨਅਤੀ ਕਸਬਾ ਪੱਖੋ ਕੈਂਚੀਆਂ ਵਿਖੇ ਚੌਂਕ ‘ਚ ਸ਼ਿਵ ਸ਼ੈਨਾ ਦੇ ਸੁਧੀਰ ਸੂਰੀ ਦਾ ਪੁਤਲਾ ਫੂਕਿਆ ਗਿਆ ਅਤੇ ਧਰਨਾ ਦੇ ਨਾਅਰੇਬਾਜੀ ਵੀ ਕੀਤੀ ਗਈ । ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਕਿਹਾ ਕਿ ਬੀਤੇ ਦਿਨੀਂ ਸ਼ਿਵ ਸੈਨਾ ਦੇ ਸੁਧੀਰ ਸੂਰੀ ਨੇ ਸ਼ੋਸ਼ਲ ਮੀਡੀਆਂ ਤੇ ਲਾਇਵ ਹੋ ਕੇ ਸਿੱਖ ਕੌਮ ਦੇ ਖਿਲਾਫ ਭੱਦੀ ਸ਼ਬਦਾਬਲੀ ਵਰਤੀ ਹੈ । ਉਸ ਨੇ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ , ਸਿੱਖ ਬੀਬੀਆ ਤੇ ਵਿਦੇਸ਼ਾਂ ਵਿੱਚ ਬੈਠੇ ਸਿੱਖ ਭਰਾਵਾਂ ਖਿਲਾਫ ਬਹੁਤ ਘਟੀਆ ਦਰਜੇ ਦੀ ਸ਼ਬਦਾਬਲੀ ਵਰਤੀ ਹੈ ਜਿਸ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਦਰੇ ਗਏ ਹਨ ।ਇਹ ਭੂਤਰਿਆ ਹੋਇਆਂ ਸੂਰੀ ਪਹਿਲਾ ਵੀ ਬਹੁਤ ਵਾਰ ਸਿੱਖਾ ਖ਼ਿਲਾਫ਼ ਭੋਕਦਾ ਰਹਿੰਦਾ ਜੈ ਤੇ ਹੁਣ ਫਿਰ ਉਸ ਨੇ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਬਕਵਾਸ ਮਾਰੀ ਹੈ ।ਉਨ੍ਹਾ ਕਿਹਾ ਕਿ ਸਿੱਖ ਨੌਜਵਾਨਾਂ ਤੇ ਤਾਂ ਪੁਲਿਸ ਬਿਨਾ ਵਜਾ ਹੀ ਪਰਚੇ ਕਰ ਦਿੰਦੀ ਹੈ ਤੇ ਜੋ ਸਿੱਖਾਂ ਖ਼ਿਲਾਫ਼ ਬੋਲਦਾ ਹੈ ਉਸਨੂੰ ਪੁਲਿਸ ਸੁਰੱਖਿਆ ਦਿੱਤੀ ਜਾਂਦੀ ਹੈ ਤੇ ਜੇਕਰ ਕੋਈ ਸਿੱਖ ਨੌਜਵਾਨ ਸੂਰੀ ਵਰਗੇ ਨੂੰ ਸਬਕ ਸਿਖਾਉਦਾ ਹੈ ਤਾਂ ਉਸ ਨੂੰ ਅੱਤਵਾਦੀ ਐਲਾਨ ਕੇ ਜੇਲ੍ਹ ‘ਚ ਡੱਕ ਦਿੱਤਾ ਜਾਂਦਾ ਹੈ । ਉਹਨਾਂ ਡੀਜੀਪੀ ਪੰਜਾਬ ਦੇ ਨਾਂ ਹਰਬੰਸ ਸਿੰਘ ਨਾਇਬ ਤਹਿਸੀਲਦਾਰ ਬਰਨਾਲਾ ਨੂੰ ਮੰਗ ਪੱਤਰ ਦਿੰਦੇ ਹੋਏ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਸਿੱਖਾਂ ਵਿਰੁੱਧ ਬੋਲ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਹਿੰਦੂ ਅੱਤਵਾਦੀ ਸੂਰੀ ਦੇ ਖਿਲਾਫ ਸਖ਼ਤ ਕਰਾਵਾਈ ਕਰਕੇ ਉਸ ਨੂੰ ਜੇਲ੍ਹ ਵਿੱਚ ਡੱਕਿਆ ਜਾਵੇ । ਇਸ ਮੌਕੇ ਯੂਥ ਵਿੰਗ ਦੇ ਆਗੂ ਗੁਰਤੇਜ ਸਿੰਘ ਅਸਪਾਲ ਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਜਾਣਬੁਝ ਕੇ ਸਿੱਖ ਨੋਜਵਾਨਾਂ ਤੇ ਝੂਠੇ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਡੱਕ ਰਹੀ ਹੈ ਉਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੇਦੋਸ਼ੇ ਨੋਜਵਾਨਾਂ ਨੂੰ ਜਲਦੀ ਤੋਂ ਜਲਦੀ ਰਿਆਹ ਕੀਤਾ ਜਾਵੇ ਨਹੀਂ ਤਾਂ ਸਾਡੀ ਜੱਥੇਬੰਦੀ ਆਉਣ ਵਾਲੇ ਸਮੇਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ, ਇਸ ਮੌਕੇ ਕੁਲਦੀਪ ਸਿੰਘ ਉੱਗੋਕੇ ਬਲਾਕ ਪ੍ਰਧਾਨ ,ਨਿਰਮਲ ਸਿੰਘ ਸ਼ਹਿਣਾ , ਸੁਖਜੀਤ ਕੌਰ ਜਿਲ੍ਹਾ ਪ੍ਰਧਾਨ, ਪਰਦੀਪ ਕੌਰ NRI , ਮਹਿੰਦਰ ਕੌਰ ਸੰਗਰੂਰ ਤੇ ਬਰਨਾਲਾ ਪ੍ਰਧਾਨ ,ਸੁਖਚੈਨ ਸਿੰਘ ਸੰਘੇੜਾ, ਜਸਵੀਰ ਸਿੰਘ ਸੰਘੇੜਾ, ਡਾਕਟਰ ਸੱਤਪਾਲ ਸਿੰਘ ਚੀਮਾ, ਨਿਰਮਲ ਸਿੰਘ ਸ਼ਹਿਣਾ, ਕੁਲਵਿੰਦਰ ਸਿੰਘ ਕਰਮਗੜ੍ਹ .ਗੁਰਨੈਬ ਸਿੰਘ ਸੰਘੇੜਾ, ਜਗਦੇਵ ਸਿੰਘ ਸਿੱਖ ਚੀਮਾ, ਮੱਖਣ ਸਿੰਘ ਜਗਜੀਤਪੁਰਾ, ਪਿਆਰਾਂ ਸਿੰਘ ਚੀਮਾ, ਹਰਵਿੰਦਰ ਸਿੰਘ ਚੀਮਾ, ਭੋਲਾ ਸਿੰਘ ਜਗਜੀਤਪੁਰਾ, ਸੰਧੂਰਾ ਸਿੰਘ, ਸੱਤਪਾਲ ਸਿੰਘ ਢਿੱਲਵਾਂ. ਇਕਬਾਲ ਸਿੰਘ ਘੁੰਨਸ, ਜਗਵਿੰਦਰ ਸਿੰਘ ਸੰਘੇੜਾ, ਜਤਿੰਦਰ ਸਿੰਘ ਟੱਲੇਵਾਲ , ਚਮਕੌਰ ਸਿੰਘ ਚੀਮਾ, ਹਰਨੇਕ ਸਿੰਘ ਚੀਮਾ, ਗੁਰਨੈਬ ਸਿੰਘ ਪੱਖੋ ਕਲਾਂ ,ਬੇਅੰਤ ਸਿੰਘ ਸ਼ਹਿਣਾ, ਗੁਰਚਰਨ ਸਿੰਘ ਧਰਮਪੁਰਾ, ਚੈਂਚਲ ਸਿੰਘ, ਨੀਲਾ ਸਿੰਘ ਜਗਜੀਤਪੁਰਾ ਆਦਿ ਆਗੂ ਹਾਜਿਰ ਸਨ ।