ਖੇਤ ਮਜਦੂਰ ਤਿੱਖੇ ਸੰਘਰਸ਼ ਕਰਨਗੇ – ਚੰਨੋ

ਮਹਿਲ ਕਲਾਂ, 11ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੀ ਸੂਬਾਈ ਵਰਕਿੰਗ ਕਮੇਟੀ ਦੀ ਮੀਟਿੰਗ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਕਾਮਰੇਡ ਰਾਮ ਸਿੰਘ ਨੂਰਪੁਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਭੂਪ ਚੰਦ ਚੰਨੋਂ ਕੌਮੀ ਮੀਤ ਪ੍ਰਧਾਨ ਨੇ ਕਿਹਾ ਕਿ ਅੱਜ ਸਭ ਤੋ ਭੈੜੀ ਹਾਲਤ ਗਰੀਬ ਖੇਤ ਮਜ਼ਦੂਰਾਂ ਦੀ ਹੈ ਜਿਥੇ ਉਹ ਰੁਜ਼ਗਾਰ ਤੋਂ ਵਾਂਝੇ ਹੋ ਗਏ ਹਨ, ਉਥੇ ਹੀ ਉਹ ਭੁਖਮਰੀ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਵਾਸਤੇ ਜਥੇਬੰਦ ਹੋ ਕੇ ਤਿਖੇ ਲੜਾਕੂ ਸੰਘਰਸ਼ ਕਰਨ ਤੋਂ ਬਿਨਾ ਹੋਰ ਕੋਈ ਰਾਹ ਨਹੀਂ। ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੇ ਕੇਂਦਰ ਵਲੋਂ ਸਾਥੀ ਵਿਕਰਮ ਸਿੰਘ ਕੌਮੀ ਜਾਇੰਟ ਸਕੱਤਰ ਨੇ ਕਿਹਾ ਕਿ ਜਿਥੇ ਮਜ਼ਦੂਰ ਦਾ ਸਭ ਕੁਝ ਗਿਆ ਹੈ ਉਥੇ ਸਰਮਾਏਦਾਰਾਂ ਦਾ ਸਿਰਫ ਮੁਨਾਫ਼ਾ ਹੀ 10%ਘਟਿਆ ਹੈ,ਹੋਰ ਕੁਝ ਨਹੀਂ। ਕੇਂਦਰ ਸਰਕਾਰ ਖੇਤੀ ਸੰਬੰਧੀ ਤਿੰਨ ਆਰਡੀਨੈਂਸ ਜਾਰੀ ਕਰ ਚੁੱਕੀ ਹੈ ਨਾਲ ਹੀ ਬਿਜਲੀ ਬਿਲ 2020 ਪਾਸ ਕਰਵਾ ਕੇ ਸਮੁੱਚਾ ਪਾਵਰ ਸੈਕਟਰ ਹੀ ਨਿਜੀ ਹੱਥਾਂ ਵਿਚ ਦੇਣ ਜਾ ਰਹੀ ਹੈ। ਸਾਥੀ ਨੇ ਕਿਹਾ ਕਿ ਹੁਣ ਕਰੋਨਾ ਕਾਰਨ ਜ਼ੋ ਸੰਘਰਸ਼ ਨਹੀਂ ਕਰੇਗਾ ਉਹ ਮਰੇਗਾ।ਇਸ ਲਈ ਸਾਨੂੰ ਮਜ਼ਬੂਤ ਜਥੇਬੰਦੀ ਬਣਾ ਕੇ ਤਿੱਖੇ ਸੰਘਰਸ਼ ਕਰਨੇ ਹੋਣਗੇ। ਸਾਥੀ ਲਾਲ ਸਿੰਘ ਧਨੌਲਾ ਸੂਬਾਈ ਜਨਰਲ ਸਕੱਤਰ ਨੇ ਹੁਣ ਤੱਕ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਤੇ ਕੀਤੇ ਸੰਘਰਸ਼ਾਂ ਤੇ ਮਾਣ ਮਹਿਸੂਸ ਕੀਤਾ ਕਿ ਖੇਤ ਮਜਦੂਰ ਕਰੋਨਾ ਮਹਾਂਮਾਰੀ ਦੌਰਾਨ ਵੀ ਸੰਘਰਸ਼ਾਂ ਦੇ ਪਿੜ ਵਿੱਚ ਰਹੇ।15 ਤੋਂ ਵਧ ਵਾਰ ਸੰਘਰਸ਼ ਕੀਤੇ ਪਿੰਡਾਂ ਵਿੱਚ ਰਾਸ਼ਨ ਨਾ ਮਿਲਣ ਤੇ ਕਾਰਡ ਕੱਟੇ ਜਾਣ ਵਿਰੁੱਧ ਸੂਬੇ ਭਰ ਵਿਚ ਐਕਸ਼ਨ ਕੀਤੇ। ਝੋਨੇ ਦੀ ਲਵਾਈ ਵਿਚ ਮਜ਼ਦੂਰਾਂ ਤੇ ਕਿਸਾਨਾਂ ਵਿਚਕਾਰ ਸਾਂਝ ਬਣਾਈ ਰੱਖਣ ਵਿਚ ਕਾਮਯਾਬ ਰਹੇ।ਸੂਬੇ ਅੰਦਰ ਮਾੜੇ ਹਾਲਾਤਾਂ ਵਿਚ ਵੀ ਜਥੇਬੰਦਕ ਤਾਕਤ ਮਜ਼ਬੂਤ ਕੀਤੀ ਤੇ ਲਗਭਗ ਮੈਂਬਰਸ਼ਿਪ 80%ਤਕ ਕੇਂਦਰ ਨੂੰ ਜਮਾਂ ਕਰਵਾਈ। ਸਾਥੀ ਧਨੌਲਾ ਨੇ ਕਿਹਾ ਕਿ 23 ਜੁਲਾਈ ਨੂੰ ਬਲਾਕ ਪੱਧਰ ਤੇ ਅਤੇ 9 ਅਗਸਤ ਨੂੰ ਜ਼ਿਲ੍ਹਾ ਪੱਧਰੀ ਤਿਖੇ ਸੰਘਰਸ਼ ਕੀਤੇ ਜਾਣਗੇ। ਇਹ ਦੋਨੋਂ ਐਕਸ਼ਨ ਕੁਲ ਹਿੰਦ ਕਿਸਾਨ ਸਭਾ, ਸੀ ਆਈ ਟੀ ਯੂ ਅਤੇ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸਾਂਝੇ ਹੋਣਗੇ। ਸਾਥੀਆਂ ਨੇ ਸਾਰੇ ਯੂਨਿਟਾਂ ਨੂੰ ਸੱਦਾ ਦਿੱਤਾ ਹੈ ਕਿ 16ਤੋ 20 ਜੁਲਾਈ ਤੱਕ ਜਥੇਬੰਦੀ ਸਾਂਝੀਆਂ ਜ਼ਿਲ੍ਹਾ ਪੱਧਰੀ ਤੇ ਤਹਿਸੀਲ ਪੱਧਰੀ ਮੀਟਿੰਗਾਂ ਕਰਕੇ ਦੋਨਾਂ ਐਕਸ਼ਨਾਂ ਨੂੰ ਸਫਲ ਕਰਨ ਲਈ ਕਮਰ ਕੱਸੇ ਕਰ ਲੈਣ। ਮੀਟਿੰਗ ਨੂੰ ਕਾਮਰੇਡ ਪਿਆਰਾ ਸਿੰਘ ਨੂਰਪੁਰੀ ਜੋ ਕਿ ਸੂਬਾ ਪ੍ਰਧਾਨ ਕਾਮਰੇਡ ਰਾਮ ਸਿੰਘ ਨੂਰਪੁਰੀ ਦੇ ਵੱਡੇ ਭਰਾ ਸਨ , ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਸੀ ਪੀ ਆਈ ਐਮ ਦੀ ਚਚੇਰੀ ਭੈਣ ਅਤੇ ਸਾਥੀ ਸ਼ਮਸ਼ੇਰ ਸਿੰਘ ਦਾਨਗੜ੍ਹ ਦੀ ਬੇਵਕਤ ਮੌਤ ਤੇ ਸ਼ੋਕ ਮਤਾ ਪਾਸ ਕੀਤਾ ਤੇ ਤਿੰਨਾਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਸਾਥੀ ਮੇਲਾ ਸਿੰਘ ਰੁੜਕਾ, ਵਿਜੇ ਘਨੌਰ, ਗੁਰਮੇਸ਼ ਸਿੰਘ, ਹਰਬੰਸ ਸਿੰਘ, ਅਮੀਂ ਲਾਲ ਅਤੇ ਕੁਝ ਹੋਰ ਸਾਥੀਆਂ ਨੇ ਪੇਸ਼ ਕੀਤੀ ਰਿਪੋਰਟ ਤੇ ਵਿਚਾਰ ਰੱਖੇ। ਜਿਨ੍ਹਾਂ ਦਾ ਜਵਾਬ ਦੇ ਦਿੱਤਾ ਗਿਆ ਤੇ ਅੰਤ ਵਿੱਚ ਸਮੁਚੀ ਰਿਪੋਰਟ ਪਾਸ ਕੀਤੀ ਗਈ ਅਤੇ ਸੰਘਰਸ਼ਾਂ ਵਾਸਤੇ ਤਿਆਰੀ ਦਾ ਅਹਿਦਨਾਮੇ ਕੀਤਾ ਗਿਆ। ਅੱਜ ਦੀ ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸਰਵ ਸਾਥੀ ਬਲਵੀਰ ਸਿੰਘ ਸੁਹਾਵੀ ਮਾਸਟਰ ਮੂਲ ਚੰਦ, ਕੁਲਦੀਪ ਝਿੰਗੜ, ਕੇਵਲ ਸਿੰਘ ਅਮਰਜੀਤ ਸਿੰਘ ਜੰਗੀਰ ਸਿੰਘ ਮੋਗਾ ਮੇਜਰ ਸਿੰਘ ਜਸਵਿੰਦਰ ਵੱਟੂ ਮੁਕਤਸਰ ਠਾਕਰ ਸਿੰਘ ਫਰੀਦਕੋਟ, ਸੁਰਿੰਦਰ ਖੀਵਾ, ਚਮਕੌਰ ਸਿੰਘ ਖੇੜੀ ਹਰਬੰਸ ਬੱਗਾ ਗੁਰਚਰਨ ਸਿੰਘ ਜਖੇਪਲ,ਹੰਸਾ ਸਿੰਘ ਗੌਂਸਪੁਰ ਗੁਰਦਾਸਪੁਰ ਰਾਣਾ ਮਸੀਹ, ਹਰਪਾਲ ਸਿੰਘ ਰਾਏਕੋਟ ਜੈਰਾਮ ਪਟਿਆਲਾ ਅਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ। ਸੂਬਾ ਪ੍ਰਧਾਨ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ