15.8 C
United Kingdom
Monday, May 19, 2025

More

    ਸਬਜ਼ੀਆਂ ਦੇ ਭਾਅ ਲਗਾਤਾਰ ਅਸਮਾਨੀ ਚੜ੍ਹ ਜਾਣ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ

    ਮਹਿਲ ਕਲਾਂ 11 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਸੰਸਾਰ ਭਰ ਵਿੱਚ ਚੱਲ ਰਹੇ ਕਰੋਨਾ ਵਾਇਰਸ ਸੰਕਟ ਦੌਰਾਨ ਜਿੱਥੇ ਪਿਛਲੇ 22 ਮਾਰਚ ਤੋਂ ਲੈ ਕੇ ਹੁਣ ਤੱਕ ਹਰ ਵਰਗ ਦੇ ਲੋਕਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਰਕੇ ਲੋਕਾਂ ਨੂੰ ਆਰਥਿਕ ਤੰਗੀ ਵਿੱਚੋਂ ਗੁਜਰਨਾ ਪੈ ਰਿਹਾ ਹੈ ਉੱਥੇ ਸਬਜ਼ੀਆਂ ਦੇ ਰੇਟ ਇੱਕ ਦਮ ਲਗਾਤਾਰ ਵਧਣ ਕਾਰਨ ਸਬਜ਼ੀਆਂ ਖ਼ਰੀਦਣੀਆਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਹਨ ਬਦਲੇ ਹੋਏ ਮੌਸਮ ਵਿੱਚ  ਬਰਸਾਤ ਕਾਰਨ ਸਬਜ਼ੀਆਂ ਦੇ ਰੇਟ ਅਸਮਾਨੀ ਚੜ੍ਹ ਚੁੱਕੇ ਹਨ ਕਸਬਾ ਮਹਿਲ ਕਲਾਂ ਵਿਖੇ ਲਾਲ ਟਮਾਟਰ 60 ਤੋ 80 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਜਦਕਿ ਹਰਾ ਮਟਰ 80 ਰੁਪਏ ਕਿੱਲੋ ਚੌਲੇ ਫਲੀਆਂ 40 ਰੁਪਏ ਕਿੱਲੋ ਆਲੂ 30 ਰੁਪਏ ਕਿੱਲੋ ਪਿਆਜ਼ 25 ਰੁਪਏ ਕਿੱਲੋ ਅਦਰਕ 150 ਰੁਪਏ ਕਿੱਲੋ ਲਾਸਨ 80 ਰੁਪਏ ਕਿੱਲੋ ਭਿੰਡੀ 30 ਕਿੱਲੋ ਪੇਠਾ 10 ਕਿੱਲੋ ਗੋਭੀ 30 ਰੁਪਏ ਕਿੱਲੋ ਤੋਰੀਆ 20 ਰੁਪਏ ਕਿੱਲੋ ਟਿੱਡੋ 30 ਰੁਪਏ ਕਿੱਲੋ ਖੀਰਾ 10 ਰੁਪਏ ਕਿੱਲੋ ਕੱਦੂ 10 ਰੁਪਏ ਕਿੱਲੋ ਸ਼ਿਮਲਾ ਮਿਰਚ 40 ਰੁਪਏ ਕਿੱਲੋ ਬੈਂਗਣ 20 ਰੁਪਏ ਕਿੱਲੋ ਹਰੀ ਮਿਰਚ 30 ਰੁਪਏ ਕਿੱਲੋ ਅਰਬੀ 30 ਰੁਪਏ ਕਿੱਲੋ ਕਰੇਲਾ 20 ਰੁਪਏ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਇਸ ਮੌਕੇ ਸਬਜ਼ੀ ਵਿਕਰਤਾ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਰੇਟ ਵਧਣ ਕਾਰਨ ਗਾਹਕਾ ਦੀ ਗਿਣਤੀ ਵਿੱਚ ਕਮੀ ਆਈ ਹੈ ਕਿਉਂਕਿ ਆਰਟ ਵਧਣ ਕਰਕੇ ਰੁਜ਼ਗਾਰ ਤੇ ਵੀ ਮਾੜਾ ਅਸਰ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਸਬਜ਼ੀਆ ਦੇ ਮੰਡੀਆਂ ਵਿੱਚ ਰੋਜ਼ਾਨਾ ਲਗਾਤਾਰ ਰਿਟਾ ਵਧਦੇ ਜਾ ਰਹੇ ਹਨ ਜਿਸ ਕਰਕੇ ਕਾਰੋਬਾਰ ਕਰੋਨਾ ਵਾਇਰਸ ਦੇ ਸੰਕਟ ਦੌਰਾਨ ਪ੍ਰਭਾਵਿਤ ਹੋਣ ਕਰਕੇ ਲਗਾਤਾਰ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਸਬਜ਼ੀਆਂ ਦੇ ਰੇਟ ਵਧਣ ਕਾਰਨ ਰੁਜ਼ਗਾਰ ਨੂੰ ਵੱਡੀ ਮਾਰ ਪਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!