ਭਦੌੜ 11 ਜੁਲਾਈ ( ਪੁਨੀਤ ਗਰਗ )

ਇਲਾਕੇ ਦੇ ਸਨਅਤੀ ਵਿਕਾਸ ਨੂੰ ਹੁਲਾਰਾ ਦੇਣ ਲਈ ਅੱਜ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਵਿਖੇ ਭਦੌੜ ਉਦਯੋਗਿਕ ਐਸੋਸੀਏਸ਼ਨ ਵੱਲੋਂ ਬਰਨਾਲਾ ਇਲਾਕੇ ਦੀਆਂ ਸਾਰੀਆਂ ਉਦਯੋਗਿਕ ਸੰਸਥਾਵਾਂ ਨਾਲ ਮਿਲਕੇ ਏ.ਡੀ.ਸੀ. ਬਰਨਾਲਾ ਅਤੇ ਗੋਬਿੰਦ ਗਰੁੱਪ ਦੇ ਸਰਪ੍ਰਸਤ ਸ੍ਰ ਦਰਸ਼ਨ ਸਿੰਘ ਗਿੱਲ ਦੀ ਦੇਖ ਰੇਖ ਹੇਠ ਰੋਜ਼ਗਾਰ ਮੇਲਾ ਲਗਾਇਆ ਗਿਆ। ਜਿਸ ਵਿੱਚ ਬਰਨਾਲਾ ਇਲਾਕੇ ਦੀਆਂ ਸਾਰੀਆਂ ਉਦਯੋਗਿਕ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਮੇਲੇ ਵਿੱਚ ਵੱਖ-ਵੱਖ ਟਰੇਡਾਂ ਜਿਵੇਂ ਇਲੈਕਟਿ੍ਸ਼ਨ, ਫਿ਼ਟਰ,ਫੋਲਡਰ,ਪੇਂਟਰ, ਕਾਰਪੇਂਟਰ ਅਤੇ ਕੰਪਿਊਟਰ ਅਪਰੇਟਰ ਦੀ ਭਰਤੀ ਲਈ ਇੰਟਰਵਿਊ ਲੈ ਕੇ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ। ਗੋਬਿੰਦ ਮੋਟਰਜ਼ ਦੇ ਸੰਸਥਾਪਕ ਦਰਸ਼ਨ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਵਿਚ ਲੈ ਕੇ ਜਾਣ ਲਈ ਵਚਨਬੱਧ ਹਾਂ ਤੇ ਭਵਿੱਖ ਵਿੱਚ ਵੀ ਨੌਜਵਾਨ ਪੀੜ੍ਹੀ ਦਾ ਸਾਥ ਦੇਵਾਂਗੇ। ਇਸ ਮੇਲੇ ਦਾ ਬਹੁਤ ਨੌਜਵਾਨਾਂ ਨੇ ਲਾਭ ਲਿਆ।