17 C
United Kingdom
Sunday, June 21, 2026

More

    “ਜੇ ਮਾਸਕ ਨਹੀਂ ਤਾਂ ਚੱਲੋ ਉੱਤਰੋ ਥੱਲੇ”

    ਲੰਡਨ ‘ਚ 3,000 ਲੋਕਾਂ ਨੂੰ ਬਿਨਾਂ ਮਾਸਕ ਤੋਂ ਬੱਸਾਂ ‘ਤੇ ਚੜ੍ਹਨ ਤੋਂ ਰੋਕਿਆ।

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਹਫਤੇ ਦੇ ਅਖੀਰ ਵਿਚ 3,000 ਤੋਂ ਵੱਧ ਉਹਨਾਂ ਲੋਕਾਂ ਨੂੰ ਲੰਡਨ ਦੀਆਂ ਬੱਸਾਂ ਵਿਚ ਚੜ੍ਹਨ ਤੋਂ ਰੋਕ ਦਿੱਤਾ ਗਿਆ ਜਿਹਨਾਂ ਨੇ ਆਪਣਾ ਚਿਹਰਾ ਮਾਸਕ ਨਾਲ ਨਹੀਂ ਢਕਿਆ ਸੀ। ਕੋਰੋਨਵਾਇਰਸ ਦੇ ਪ੍ਰਸਾਰ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਵਿੱਚ ਪਿਛਲੇ ਮਹੀਨੇ ਜਨਤਕ ਟ੍ਰਾਂਸਪੋਰਟ ਉੱਤੇ ਮੂੰਹ ਢਕਣਾ ਲਾਜ਼ਮੀ ਕੀਤਾ ਗਿਆ ਸੀ, ਅਤੇ ਇਸਦੀ ਉਲੰਘਣਾ ਕਰਨ ਵਾਲਿਆਂ ਨੂੰ £100 ਜੁਰਮਾਨੇ ਦਾ ਸਾਹਮਣਾ ਕਰਨਾ ਪਿਆ ਸੀ। ਪਰ ਕਈ ਯਾਤਰੀ ਅਜੇ ਵੀ ਨਿਯਮਾਂ ਨੂੰ ਤੋੜ ਰਹੇ ਹਨ। ਪੁਲਿਸ ਅਤੇ ਟ੍ਰਾਂਸਪੋਰਟ ਅਫਸਰਾਂ ਨੇ ਪਿਛਲੇ ਹਫਤੇ  ਬਹੁਤ ਸਾਰੇ ਲੋਕਾਂ ਨੂੰ ਬਿਨਾਂ ਮਾਸਕ ਤੋਂ ਸਫਰ ਤੋਂ ਰੋਕਿਆ। ਪੁਲਿਸ ਅਤੇ ਟਰਾਂਸਪੋਰਟ ਅਫਸਰਾਂ ਨੂੰ ਅਧਿਕਾਰਤ ਤੌਰ ‘ਤੇ ਪਿਛਲੇ ਹਫਤੇ ਨਿਯਮਾਂ ਨੂੰ ਵਧੇਰੇ ਸਖਤੀ ਨਾਲ ਲਾਗੂ ਕਰਨ ਲਈ ਅਧਿਕਾਰ ਦਿੱਤੇ ਗਏ ਸਨ। ਇਸ ਸੰਬੰਧ ਵਿੱਚ ਰਾਸ਼ਟਰੀ ਅੰਕੜਾ ਦਫਤਰ ਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ 86% ਲੋਕ ਨਿਯਮ ਦੀ ਪਾਲਣਾ ਕਰ ਰਹੇ ਹਨ  ਪਰ ਟ੍ਰਾਂਸਪੋਰਟ ਫਾਰ ਲੰਡਨ (ਟੀਐਫਐਲ) ਦਾ ਕਹਿਣਾ ਹੈ ਕਿ ਸਖਤੀ ਲਾਗੂ ਕਰਨ ਦੇ ਬਾਅਦ ਤੋਂ ਇਹ 90% ਹੋ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!