13.7 C
United Kingdom
Monday, June 22, 2026

More

    ਗ਼ਜ਼ਲ

    ਜਿੱਧਰ,ਵੇਖਾਂ ਹਰ ਪਾਸੇ ਮੈਂ,

    ਮਸਤੀ ਹੀ ਮਸਤੀ ਹੋ ਗਈ ।
    ਹਰ ਚੀਜ਼ ਮਹਿੰਗੀ ਹੋਈ ਹੈ,
    ਪਰ ਇੱਜ਼ਤ ਸਸਤੀ ਹੋ ਗਈ ।

    ਗਿਰਿਆ ਜੋ ਇਖਲਾਕ ਤੋਂ ਬੰਦਾ,
    ਉਹੀ ਬਣਦਾ ਲੀਡਰ ਹੈ,
    ਮੂਰਖ ਬਣਾਕੇ ਲੋਕਾਂ ਨੂੰ ਉਹ
    ਵੱਡੀ ਹਸਤੀ ਹੋ ਗਈ ।

    ਕਾਰਾਂ ਕੋਠੀਆਂ ਰੰਗ ਤਮਾਸ਼ੇ,

    ਚਾਰੇ ਪਾਸੇ ਦਿਸਣ ਜੋ,
    ਅੰਨਦਾਤੇ ਕਿਸਾਨ ਦੀ ਵੋਖੋ
    ਹਾਲਤ ਖਸ਼ਤੀ ਹੋ ਗਈ ।

    ਗਰੀਬ ਵਿਚਾਰਾ ਫੇਰ ਸੋਚਦਾ,
    ਜੰਮਕੇ ਦਸ ਨਿਆਣੇ ਜੀ,
    ਜਿੱਥੇ ਇਕ ਦੋ ਘਰ ਸੀ ਹੁੰਦੇ,

    ਹੁਣ ਵੱਡੀ ਬਸਤੀ ਹੋ ਗਈ ।

    ਝੂਠੇ ਸਾਧ ਕਿਹੜਾ ਸੱਚ ਬੋਲਦੇ,
    ਰੱਬ ਵਿਖਾ ਦਿੰਦੇਂ ਅੰਨਿਆਂ ਨੂੰ,,
    ਹਰ ਡੇਰੇ ਚ ਜਾਕੇ ਵੋਖੋ ਜਾਤ ਪ੍ਰਸਤੀ
    ਹੋ ਗਈ ।

    ਇੱਜਤਦਾਰ ਮਾਪਿਆਂ ਦੀ ਧੀ,
    ਮੁਸ਼ਕਲ ਨਾਲ ਹੈ ਪੜਦੀ,
    ਅਜ ਦੇ ਮੁੰਡੇ ਪੀਣ ਸਮੈਕਾਂ,
    ਮਟਰ ਗਸ਼ਤੀ ਹੋ ਗਈ।

    ਲੁੱਟੀ ਜਾਂਦੀ ਵਿਚ ਚੌਰਾਹੇ,
    ਅਸ਼ਮਤ ਅਜ ਦੀ ਔਰਤ ਦੀ,,
    ਅਮੀਰਾਂ ਦੀਆਂ ਖੁਸ਼ੀਆਂ ਨੇ ,
    ਦਿਲੋਂ ਐਸ਼ਪ੍ਰਸਤੀ ਹੋ ਗਈ ।

    ਫੁੱਲਾਂ ਨਾਲੋ ਪਿਆਰੀ ਔਰਤ ਤੇ,
    ਤਰਸ਼ ਕਿਸੇ ਨਾ ਕੀਤਾ,,
    ਮੁੱਖੜੇ ਤੇ ਤੇਜਾਬ ਪਾ ਦਿੱਤਾ ਨਵੀਂ
    ਖਰਮਸ਼ਤੀ ਹੋ ਗਈ।

    ਇਹ ਨੀ ਮੇਲ ਦਿਲਾਂ ਦੇ”ਸੰਧੂ,,
    ਵੱਧਗੀ ਭੁੱਖ ਸਰੀਰਾਂ ਦੀ,,
    ਸੱਚਾ ਪਿਆਰ ਇਹ ਨਹੀਂ ਲੋਕੋ,,
    ਜ਼ਬਰਦਸਤੀ ਹੋ ਗਈ ।

    ਸੰਧੂ ਸੁਖੇਵਾਲਾ-ਜੀਰਾ
    ਮੋਬਾ-098774 / 76161

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!