ਦੁੱਖਭੰਜਨ ਰੰਧਾਵਾ
0351920036369
ਤੇਰੀ ਨਿੱਕੀ-ਨਿੱਕੀ ਗੱਲ ਉੱਤੇ,
ਝੱਟ ਜਿਹੜਾ ਰੋਂਦਾ ਏ |
ਸੋਚ ਨੀ ਤੂੰ ਓ ਤੈਨੂੰ ਕਿੰਨਾਂ,
ਜਿਆਦਾ ਚਾਹੁੰਦਾ ਏ |
ਜਿ਼ੰਦਗੀ ਨੂੰ ਰੋਗ ਲਾ ਕੇ,
ਹੁਣ ਪਛਤਾਉਨਾ ਵਾਂ |
ਦੇਖੋ ਅੱਗੋਂ ਬਣਦਾ ਕੀ,
ਮਰਦਾ ਕਿ ਜੀਉਨਾ ਵਾਂ |
ਸਿਰ ਮੇਰੇ ਉੱਤੇ ਜਾਪੇ,
ਭਾਰ ਹੋਰ ਆਉਂਦਾ ਏ |
ਤੇਰੀ ਨਿੱਕੀ-ਨਿੱਕੀ ਗੱਲ
ਕਰਾਂ ਕੀ ਮੈਂ ਦੱਸ ਏ,
ਮੇਰੀ ਮਜਬੂਰੀ ਏ |
ਤੂੰ ਤੇ ਬੀਤੇ ਜਨਮ ਦੀ,
ਮਿੱਠੜੀ ਜਈ ਚੂਰੀ ਏਂ |
ਤਾਈਓਂ ਤੇਰਾ ਨਾ ਲੈ ਕੇ,
ਦਿਲ ਝੱਲਾ ਗਾਉਂਦਾ ਏ |
ਤੇਰੀ ਨਿੱਕੀ-ਨਿੱਕੀ ਗੱਲ
ਦੂਰ ਸਾਰੇ ਹੁੰਦੇ ਮੈਥੋਂ,
ਮੈਂ ਵੀ ਦੂਰੀ ਕਰਲੀ |
ਮੈਨੂੰ ਕਹਿ ਕੁਲਹਿਣਾ,
ਹਾਏ ਤੂੰ ਵੀ ਹਾਮੀ ਭਰਲੀ |
ਕੋਈ ਮੇਰੇ ਜ਼ਖਮਾਂ ਚ ਖਾਰ
ਆ ਚੁਭਾਉਂਦਾ ਏ |
ਤੇਰੀ ਨਿੱਕੀ-ਨਿੱਕੀ ਗੱਲ
ਮਰ ਤਾਂ ਮੈਂ ਜਾਣੈਂ,
ਏਥੇ ਜੀਣੈਂ ਕੀਹਦੇ ਕਰਕੇ |
ਤੈਨੂੰ ਹੋ ਸਕਦਾ ਏ ਯਾਰਾ,
ਪਾ ਲਵਾਂ ਮਰ ਕੇ |
ਰੋਜ਼ ਜਾ-ਜਾ ਸਿਵਿਆਂ ਚ,
ਮੌਤ ਨੂੰ ਬੁਲਾਉਂਦਾ ਏ |
ਤੇਰੀ ਨਿੱਕੀ-ਨਿੱਕੀ ਗੱਲ
ਤੇਰੇ ਅੱਗੇ ਦੁਨੀਆਂ ਦੇ,
ਸਾਰੇ ਰੰਗ ਫਿੱਕੇ ਨੇਂ |
ਨੀ ਓਨੇਂ ਜਿਆਦਾ ਚਮਕਦੇ,
ਤਾਰੇ ਜਿੰਨੇਂ ਨਿੱਕੇ ਨੇਂ |
ਦੁੱਖਭੰਜਨ ਤੇਰੇ ਲਈ ਰੋਜ਼,
ਜਿਹੜਾ ਸੁਪਨੇਂ ਸਜਾਉਂਦਾ ਏ |
ਤੇਰੀ ਨਿੱਕੀ-ਨਿੱਕੀ ਗੱਲ