9.6 C
United Kingdom
Monday, May 20, 2024

More

    “ਤੁਪਕੇ ਦਾ ਡਰ”

    ਮਨਜੀਤ ਸਿੰਘ ਸਰਾਂ, ਉਨਟਾਰੀਉ (ਕੈਨੇਡਾ)

    ਕਹਿੰਦੇ ਨੇ ਇਕ ਵਾਰ ਇਕ ਬੁੱਢੀ ਮਾਤਾ ਦਾ ਘਰ ਮੀਹਂ ‘ਚ ਚੋਣ ਲੱਗ ਪਿਆ ਤੇ ਵਿਚਾਰੀ ਸਾਰੀ ਰਾਤ ਇਕ ਗੁੱਠ ‘ਚ ਲੱਗ ਕੇ ਬੈਠੀ ਰਹੀ | ਥੋੜੇ ਚਿਰ ਮਗਰੋਂ ਆਖ ਛੱਡਦੀ ਕਿ ” ਨਾਂ ਮੈਂ ਸੱਪ ਤੋਂ ਡਰਦੀ ਨਾਂ ਸ਼ੀਂਹ ਤੋਂ ਡਰਦੀ ਬੱਸ ਆਹ ਤੁੱਪਕੇ ਨੇ ਮਾਰੀ I ਇੰਨੇ ਨੂੰ ਮੀਹਂ ਤੋਂ ਬਚਣ ਲਈ ਇਕ ਸ਼ੇਰ ਮਾਤਾ ਦੇ ਘਰ ਦੇ ਮਗਰ ਕੰਧ ਦੀ ਓਟ ਲੈ ਕੇ ਖੜ ਗਿਆ ਤੇ ਮਾਤਾ ਨੇ ਫੇਰ ਓਹੀ ਲਫ਼ਜ਼ ਦੁਹਰਾ ਦਿੱਤੇ ਕਿ ਨਾਂ ਸੱਪ ਤੋਂ ਡਰਦੀ ਨਾਂ ਸੀਂਹ ਤੋਂ ਡਰਦੀ,ਬਸ ਅਾ ਤੁੱਪਕੇ ਨੇ ਮਾਰੀ I
    ਸ਼ੇਰ ਡਰ ਗਿਆ ਕਿ ਕਮਾਲ ਆਹ ,ਇਹ ਬੁੱਢੀ ਨਾਂ ਸੱਪ ਤੋਂ ਡਰਦੀ ਤੇ ਨਾਂ ਮੈਥੋਂ ਪਰ ਤੁੱਪਕੇ ਤੋਂ ਡਰਦੀ, ਆਹ ਤੁੱਪਕਾ ਕੀ ਚੀਜ ਅਾ ? ਇਹ ਸਾਲਾ ਤੁੱਪਕਾ ਸਾਥੋਂ ਵੀ ਤਾਕਤਵਰ ਹੈ I ਇੰਨੇ ਚਿਰ ਨੂੰ ਹਨੇਰੇ ਚ’ ਇਕ ਘੁਮਿਆਰ ਆਵਦਾ ਖੋਤਾ ਲੱਭਦਾ ਲੱਭਦਾ ਬੁੱਢੀ ਦੇ ਘਰ ਮਗਰ ਆ ਗਿਆ I ਹਨੇਰੇ ਚ’ ਉਸ ਨੂੰ ਪਤਾ ਨਹੀਂ ਲੱਗਿਆ ਕਿ ਇਹ ਸ਼ੇਰ ਹੈ |ਉਹ ਸ਼ੇਰ ਨੂੰ ਖੋਤਾ ਸਮਝ ਕੇ ਛਾਲ ਮਾਰਕੇ ਉਸ ਤੇ ਬੈਠ ਗਿਆ | ਉਸ ਨੇ ਬੈਠਦੇ ਹੀ ਦੋ ਡੰਡੇ ਸ਼ੇਰ ਦੀ ਪਿੱਠ ਚ’ ਜੜ ਦਿੱਤੇ ਤੇ ਸ਼ੇਰ ਵੀ ਵਾਹੋ ਦਾਹੀ ਦੌੜ ਪਿਆ ਤੇ ਸ਼ੇਰ ਸੋਚਣ ਲੱਗਾ ਕਿ ਮਰ ਗਏ ਵਈ ਤੁੱਪਕਾ ਆ ਗਿਆ I
    ਘਰ ਪੁੱਜਾ ਤਾਂ ਘੁਮਿਆਰ ਨੇ ਦੇਖਿਆ ਕਿ ਇਹ ਤਾਂ ਸ਼ੇਰ ਹੈ ਤੇ ਉਹ ਡਰਦਾ ਮਾਰਾ ਭੱਜ ਕੇ ਅੰਦਰ ਵੜ ਗਿਆ ਤੇ ਸ਼ੇਰ ਨੇ ਸੋਚਿਆ ਕਿ ਅੰਦਰੋਂ ਕੁੱਝ ਲੈਣ ਗਿਆ ਤੇ ਮੈਨੂੰ ਮਾਰੂਗਾ ਤੇ ਸ਼ੇਰ ਵੀ ਭੱਜ ਨਿਕਲਿਆ I ਭੱਜਿਆ ਜਾਂਦਾ ਸ਼ੇਰ ਵੀ ਸੋਚ ਰਿਹਾ ਸੀ ਕਿ ਸ਼ੁਕਰ ਆ ਕਿ ਤੁੱਪਕੇ ਤੋਂ ਬੱਚ ਗਏ ਤੇ ਉਧਰ ਅੰਦਰ ਬੈਠਾ ਘੁਮਿਆਰ ਸੋਚਦਾ ਸੀ ਕਿ ਸ਼ੁਕਰ ਆ ਸ਼ੇਰ ਤੋਂ ਬੱਚ ਗਏ I
    ਬਸ ਇਸੇ ਅਗਿਅਾਨਤਾ ਚ” ਸਾਡੇ ਪੰਜਾਬੀ ਬਾਬਿਆਂ, ਡੇਰੇਦਾਰਾਂ ਤੇ ਸਿਆਸੀ ਬਾਬਿਆਂ ਤੋਂ ਡਰੇ ਬੈਠੇ ਹਨ ਤੇ ਉਹ ਲੋਕ ਮਾਤਾ ਵਾਂਗ ਤੁਪਕੇ ਦਾ ਸਹਾਰਾ ਲੈਕੇ ਸਾਨੂੰ ਡਰਾ ਰਹੇ ਹਨ ਤੇ ਅਸੀਂ ਘੁਮਿਆਰ ਤੇ ਸ਼ੇਰ ਵਾਂਗ ਉਨਾਂ ਤੋਂ ਡੰਡੇ ਖਾ ਰਹੇ ਹਾਂ | ਬਸ ਸਾਨੂੰ ਤੁਪਕੇ ਦਾ ਖੌਫ ਮਨ ਚੋਂ ਕੱਢਣ ਦੀ ਜਰੂਰਤ ਅਾ I

    PUNJ DARYA

    Leave a Reply

    Latest Posts

    error: Content is protected !!