9.6 C
United Kingdom
Saturday, March 7, 2026

More

    ਜ਼ਿੰਦਗੀ

    ਰਜਨੀ ਵਾਲੀਆ, ਕਪੂਰਥਲਾ

    ਕੀ ਸੋਚਾਂ ਮੈਂ ਤੇਰੇ ਬਾਰੇ,
    ਜਿੰਦਗੀਏ ਨੀ ਲਾ ਨਾ ਲਾਰੇ |

    ਦਿਨ ਕਦ ਆਉਣਾ ਕਰਮਾ ਵਾਲਾ,
    ਹੋਣੇ ਨੇ ਜਦ ਦਰਸ ਦੀਦਾਰੇ |

    ਮੇਰੇ ਲਈ ਕੋਈ ਦੁਨੀਆਂ ਛੱਡੇ,
    ਜਿਉਂ ਰਾਂਝੇ ਛੱਡੇ ਤਖਤ ਹਜ਼ਾਰੇ |

    ਓਨਾਂ ਮੈਨੂੰ ਕੋਈ ਨੀ ਪਿਆਰਾ,
    ਜਿੰਨੇ ਮੈਨੂੰ ਓ ਨੇ ਪਿਆਰੇ |

    ਤੈਨੂੰ ਗਲੀ ਚੋਂ ਜਾਂਦਾ ਦੇਖਣ ਨੂੰ,
    ਮੈਂ ਰੋਜ਼ ਸੁਕਾਵਾਂ ਵਾਲ ਚੁਬਾਰੇ |

    ਕਾਹਤੋਂ ਢੇਰੀ ਢਾ ਕੇ ਬਹਿ ਗਿਓਂ,
    ਮੇਰੀ ਵੀ ਅੱਖੋਂ ਵਗਗੇ ਖਾਰੇ |

    ਤੇਰੇ ਮੇਰੇ ਵਿੱਚ ਜੋ ਵੀ ਹੈ ,
    ਉਸ ਵਿੱਚ ਹੋਣੇਂ ਨਈਂ ਬਟਵਾਰੇ |

    ਖੁਸ਼ ਰਹਿਣਾ ਤੇ ਰੱਖਣਾ ਤੈਨੂੰ,
    ਮਨ ਨਈਂ ਕਰਨੇਂ ਆਪਾਂ ਭਾਰੇ |

    ਤੇਰੇ ਹੰਝੂਆਂ ਦੇ ਨਾਲ ਢਹਿ ਗਏ,
    ਸੱਜਣਾਂ ਵੇ ਸਾਡੇ ਕੱਚੇ ਢਾਰੇ |

    ਵੇ ਤੇਰੇ ਲਈ ਰਾਤਾਂ ਨੂੰ ਚਮਕਣ,
    ਰਜਨੀ ਦੀ ਚੁੰਨੀ ਦੇ ਸਿਤਾਰੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!