ਬਰੇਸ਼ੀਆ (ਪੰਜ ਦਰਿਆ ਬਿਊਰੋ)
ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦਾ ਵਿਆਹ ਪੁਰਬ 12 ਜੁਲਾਈ ਦਿਨ ਐਤਵਾਰ ਗੁਰੂਦੁਆਰਾ ਕਸਤੇਮੇਦਨੋ ਬਰੇਸ਼ੀਆ ਵਿਖੇ ਪੰਜਾਬ ਦੇ ਜਿਲ੍ਹੇ ਜਲੰਧਰ ਦੀਆਂ ਸੰਗਤਾਂ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ। ਜਿਸ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ ਹਨ।