ਲੰਡਨ
ਬਰਤਾਨੀਆ ਵਿਚ ਅਗਸਤ ਦੇ ਮਹੀਨੇ ਦੌਰਾਨ ਰੈਸਤਰਾਂ ਵਿਚ ਖਾਣਾ ਖਾਣ ਵਾਲੇ ਲੋਕਾਂ ਨੂੰ ਬਿੱਲ ਵਿਚ 50 ਫੀਸਦੀ ਦੀ ਛੋਟ ਮਿਲੇਗੀ। ਹੋਸਪਿਟੈਲਿਟੀ ਸੈਕਟਰ ਨੂੰ ਸੰਭਾਲਣ ਲਈ ਬਿ੍ਰਟਿਸ਼ ਸਰਕਾਰ ਦੀ ਯੋਜਨਾ ਦੇ ਤਹਿਤ ਇਹ ਕਦਮ ਚੁੱਕਿਆ ਜਾ ਰਿਹਾ ਹੈ। ਦੇਸ਼ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਮੁਤਾਬਕ, ਅਗਸਤ ਵਿਚ ਅਸੀਮਤ ਵਾਰ ਇਸ ਛੋਟ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ ਅਤੇ ਦੇਸ਼ ਭਰ ਵਿਚ ਇਸ ਯੋਜਨਾ ਦਾ ਹਿੱਸਾ ਬਣਨ ਵਾਲੇ ਰੈਸਤਰਾਂ, ਕੈਫੇ ਅਤੇ ਪੱਬ ਵਿਚ ਇਸ ਛੋਟ ਦਾ ਫਾਇਦਾ ਮਿਲੇਗਾ। ਕੋਰੋਨਾਵਾਇਰਸ ਮਹਾਮਾਰੀ ਵਿਚਾਲੇ ਦੇਸ਼ ਦੀ ਅਰਥ ਵਿਵਸਥਾ ਨੂੰ ਫਿਰ ਤੋਂ ਸ਼ੁਰੂ ਕਰਨ ਦੇ ਯਤਨ ਦੇ ਤੌਰ ‘ਤੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ‘ਇਟ ਆਊਟ ਟੂ ਹੈਲਪ ਆਊਟ’ ਛੋਟ ਦਾ ਐਲਾਨ ਕੀਤਾ। ਇਸ ਡੀਲ ਦਾ ਮਤਲਬ ਇਹ ਹੋਇਆ ਕਿ ਜੇਕਰ ਲੋਕ ਸੋਮਵਾਰ ਤੋਂ ਬੁੱਧਵਾਰ ਤੱਕ ਬਾਹਰ ਖਾਣਾ ਖਾਂਦੇ ਹਨ ਤਾਂ ਪ੍ਰਤੀ ਵਿਅਕਤੀ ਉਨ੍ਹਾਂ ਦੇ 10 ਪੌਂਡ ਬਚਣਗੇ। ਹਾਲਾਂਕਿ ਇਹ ਡਿਸਕਾਊਂਟ ਸ਼ਰਾਬ ‘ਤੇ ਲਾਗੂ ਨਹੀਂ ਹੋਵੇਗੀ। ਪਰ ਖਾਣ ਅਤੇ ਸਾਫਟ ਡਿ੍ਰਕੰਸ ‘ਤੇ ਇਹ ਪੈਸੇ ਬਚਾਏ ਜਾ ਸਕਣਗੇ।