ਮਾਲੇਰਕੋਟਲਾ, 10 ਜੁਲਾਈ (ਪੰਜ ਦਰਿਆਬਿਊਰੋ)-ਮਾਲੇਰਕੋਟਲਾ ਸ਼ਹਿਰ ਵਿਚੋੋਂ ਕੋਰੋਨਾ ਵਾਇਰਸ ਦੀ ਚੈਨ ਨੂੰ ਤੋੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਲੜੀ ਤਹਿਤ ਅੱਜ ਸਥਾਨਕ ਰੈਸਟ ਹਾਊਸ ਵਿਖੇ ਸ੍ਰੀ ਰਾਜੇਸ਼ ਤਿ੍ਰਪਾਠੀ, ਵਧੀਕ ਡਿਪਟੀ ਕਮਿਸ਼ਨਰ (ਜ), ਸੰਗਰੂਰ, ਸ੍ਰੀ ਦੇਵਦਰਸ਼ ਦੀਪ ਸਿੰਘ, ਸਹਾਇਕ ਕਮਿਸ਼ਨਰ, ਅੰਡਰ ਟੇ੍ਰਨਿੰਗ, ਸ੍ਰੀ ਵਿਕਰਮਜੀਤ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਸ਼ਹਿਰ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਰਹਿਨੁਮਾ ਦੇ ਬੈਜ ਲਗਾਏ.ਇਸ ਸਮੇਂ ਸ੍ਰੀ ਤਿ੍ਰਪਾਠੀ ਨੇ ਦੱਸਿਆ ਕਿ ਕੋੋਰੋਨਾ ਵਾਇਰਸ ਸਬੰਧੀ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਮਾਲੇਰਕੋਟਲਾ ਸ਼ਹਿਰ ਵਿਚ 100 ਰਹਿਨੁਮਾ ਨਿਯੁਕਤ ਕੀਤੇ ਜਾਣਗੇ.ਉਨ੍ਹਾਂ ਦੱਸਿਆ ਕਿ ਇਹ ਰਹਿਨੁਮਾ ਆਪਣੇ ਆਪਣੇ ਇਲਾਕੇ ਵਿਚ ਅਤੇ ਆਪਣੇ ਸੰਪਰਕ ਵਿਚ ਆਉਂਦੇ ਵੱਧ ਤੋੋਂ ਵੱਧ ਲੋੋਕਾਂ ਨੂੰ ਕੋੋਰੋਨਾ ਮਹਾਂਮਾਰੀ ਸਬੰਧੀ ਜਾਗਰੂਕ ਕਰਨਗੇ.ਇਸ ਤੋੋਂ ਇਲਾਵਾ ਵਾਰਡਵਾਇਜ਼ ਮੁਹੱਲਾ ਕਮੇਟੀਆਂ ਵੀ ਬਣਾ ਦਿੱਤੀਆਂ ਗਈਆਂ ਹਨ ਜੋ ਆਮ ਲੋੋਕਾਂ ਨੂੰ ਕੋੋਰੋਨਾ ਮਹਾਂਮਾਰੀ ਸਬੰਧੀ ਜਾਗਰੂਕ ਕਰਨਗੀਆਂ. ਉਨ੍ਹਾਂ ਭਰੋਸਾ ਦਿਵਾਇਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਾਲੇਰਕੋਟਲਾ ਸ਼ਹਿਰ ਵਿਚੋੋਂ ਕੋਰੋਨਾ ਵਾਇਰਸ ਦੀ ਚੈਨ ਨੂੰ ਜਲਦੀ ਹੀ ਤੋੜ ਦਿੱਤਾ ਜਾਵੇਗਾ.ਇਸ ਸਮੇਂ ਸ੍ਰੀ ਤਿ੍ਰਪਾਠੀ ਨੇ ਪ੍ਰੋ: ਇਰਫਾਨ ਫਾਰੂਕੀ, ਸਰਕਾਰੀ ਕਾਲਜ ਮਾਲੇਰਕੋਟਲਾ, ਸ੍ਰੀ ਮੁਹੰਮਦ ਇਕਬਾਲ, ਚੇਅਰਮੈਨ ਮਾਰਕਿਟ ਕਮੇਟੀ, ਮਾਲੇਰਕੋਟਲਾ, ਸ੍ਰੀ ਪ੍ਰਕਾਸ਼ ਹਵਾਲਦਾਰ, ਸੀ.ਆਈ.ਡੀ., ਡਾ: ਮੁੰ: ਜਮੀਲ ਭੱਟੀ, ਰਿਟਾ: ਐਸ.ਐਮ.ਓ., ਵੈਦ ਮੋਹਨ ਲਾਲ, ਵਾਤਾਵਰਨ ਪਰੇਮੀ ਸ. ਇੰਦਰਜੀਤ ਸਿੰਘ ਮੁੰਡੇ, ਸਮਾਜ ਸੇਵੀ, ਸ੍ਰੀ ਮੁੰ: ਤਾਹਿਰ, ਪ੍ਰਧਾਨ ਮੌੌਲਾਨਾ ਆਜ਼ਾਦ ਐਜੂਕੇਸ਼ਨ ਐਡ ਫਾਊਂਡੇਸ਼ਨ, ਮਾਲੇਰਕੋਟਲਾ, ਸ੍ਰੀ ਮਹਿੰਦਰ ਸਿੰਘ ਪਰੂਥੀ, ਸਾਬਕਾ ਕੌੌਂਸਲਰ, ਰੋਟੇਰੀਅਨ ਭੂਪੇਸ਼ ਜੈਨ, ਰੋਟੇਰੀਅਨ ਪਾਰਸ ਜੈਨ ਤੋੋਂ ਇਲਾਵਾ ਡਾ: ਰਾਕੇਸ਼ ਅਰੋੜ ਅਤੇ ਡਾ: ਸੰਜੀਵ ਗੋਇਲ ਨੂੰ ਰਹਿਨੁਮਾ ਦੇ ਬੈਜ ਲਗਾਏ।