14.8 C
United Kingdom
Saturday, September 5, 2026

More

    ਬਠਿੰਡਾ ’ਚ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ

    ਅਸ਼ੋਕ ਵਰਮਾ
    ਬਠਿੰਡਾ, 10 ਜੁਲਾਈ। ਬਠਿੰਡਾ ਦੇ ਕੌਮੀ ਖਾਦ ਕਾਰਖਾਨੇ ਦੀ ਜਿਹਾਇਸ਼ੀ ਕਲੋਨੀ ਲਾਗਿਓਂ ਅੱਜ 30 ਕੁ ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੇ ਸਿਰ ’ਤੇ ਵੱਡੀ ਗਿਣਤੀ ਵਾਰ ਕੀਤੇ ਹੋਏ ਸਨ। ਵਾਰਦਾਤ ਤੋਂ ਬਾਅਦ ਲਾਸ਼ ਨੂੰ ਲੁਕਾਉਣ ਲਈ ਉਸ ’ਤੇ ਇੱਟਾਂ ਵੀ ਸੁੱਟੀਆਂ ਗਈਆਂ ਸਨ।  ਕਤਲ ਦੇ ਕਾਰਨਾਂ ਦਾ ਹਾਲੇ ਤੱਕ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ।  ਵੇਰਵਿਆਂ ਮੁਤਾਬਿਕ ਅੱਜ ਸਵੇਰੇ 6 ਵਜੇ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਸੂਚਨਾ ਮਿਲੀ ਸੀ ਕਿ ਐਨਐਫਐਲ ਕਲੋਨੀ ਕੋਲ ਇੱਕ ਲਾਸ਼ ਪਈ ਹੈ।  ਸੂਚਨਾ ਮਿਲਦਿਆਂ ਹੀ ਸੁਸਾਇਟੀ ਦੇ ਵਲੰਟੀਅਰ ਸੁਖਪ੍ਰ੍ਰੀਤ ਸਿੰਘ, ਕਮਲਜੀਤ ਸਿੰਘ ਤੇ ਰਜਿੰਦਰ ਧਾਲੀਵਾਲ ਮੌਕੇ ’ਤੇ ਪੁੱਜੇ ਤਾਂ ਵੇਖਿਆ ਕਿ ਲਾਸ਼ ਨੂੰ ਲੁਕਾਉਣ ਲਈ ਉੱਪਰ ਇੱਟਾਂ ਸੁੱਟੀਆਂ ਹੋਈਆਂ ਸਨ। ਵਲੰਟੀਅਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਦੇ ਪੁੱਜਣ ਮਗਰੋਂ ਇੱਟਾਂ ਪਾਸੇ ਹਟਾਈਆਂ ਗਈਆਂ । ਲਾਸ਼ ਕੋਲੋਂ ਹੀ ਲੋਹੇ ਦੀ ਪਾਈਪ ਵੀ ਮਿਲੀ ਹੈ।
                                   ਮਿ੍ਰਤਕ ਦੀ ਤਲਾਸ਼ੀ ਲੈਣ ’ਤੇ ਉਸ ਦੀ ਪਹਿਚਾਣ ਜੋਨੀ ਰਾਮ ਪੁੱਤਰ ਅਮੀ ਚੰਦ ਵਾਸੀ ਪੂਹਲਾ ਕਲੋਨੀ ਆਦਰਸ਼ ਨਗਰ ਵਜੋਂ ਹੋਈ ਹੈ ।ਪੁਲਿਸ ਨੇ ਸੁਸਾਇਟੀ ਵਲੰਟੀਅਰਾਂ ਦੇ ਸਹਿਯੋਗ ਨਾਲ ਪੋਸਟਮਾਰਟਮ ਲਈ ਲਾਸ਼ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ।  ਥਾਣਾ ਥਰਮਲ ਦੇ ਮੁਖੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮਿ੍ਰਤਕ ਦੇ ਪਿਤਾ ਅਮੀ ਚੰਦ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਮਿ੍ਰਤਕ ਸਾਫ਼ ਸਫ਼ਾਈ ਦਾ ਕੰਮ ਕਰਦਾ ਸੀ ਤੇ ਅੱਜ ਸਵੇਰੇ ਕਰੀਬ 4:30 ਵਜੇ ਘਰੋਂ ਆਪਣੇ ਸਾਈਕਲ ’ਤੇ ਗਿਆ ਸੀ। ਉਨਾਂ ਦੱਸਿਆ ਕਿ ਮਿ੍ਰਤਕ ਦੇ ਪਿਤਾ ਨੇ ਕਿਸੇ ਨਾਲ ਕੋਈ ਰੰਜਿਸ਼ ਆਦਿ ਹੋਣ ਦਾ ਵੀ ਜ਼ਿਕਰ ਨਹੀਂ ਕੀਤਾ ਹੈ ਫਿਰ ਵੀ ਪੁਲਿਸ ਇਸ ਕਤਲ ਮਾਮਲੇ ਦੇ ਦੋਸ਼ੀ ਨੂੰ ਗਿ੍ਰਫਤਾਰ ਕਰਨ ਲਈ ਕਾਰਵਾਈ ਕਰ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!