18.3 C
United Kingdom
Thursday, June 25, 2026

More

    ਬਿਨਾਂ ਸਹੂਲਤਾਂ ਤੇ ਵਾਰੀਅਰ ਐਲਾਨੇ ਕਰੋਨਾ ਡਿਉਟੀ ਗਲਤ ਕਰਾਰ

    ਅਸ਼ੋਕ ਵਰਮਾ
    ਬਠਿੰਡਾ,10ਜੁਲਾਈ । ਪੰਜਾਬ  ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਆਪਕਾਂ ,ਐਸ.ਐੱਲ.ਏ., ਲਾਈਬ੍ਰੇਰੀ ਰਿਸਟੋਰਰ ਤੇ ਹੋਰ ਕੇਡਰਾਂ  ਦੀਆਂ  ਡਿਉਟੀਆਂ ਕਰੋਨਾ  ਸਬੰਧੀ ਲਾਉਣ ਤੇ ਡੈਮੋਕਰੈਟਿਕ  ਟੀਚਰਜ ਫਰੰਟ  ਪੰਜਾਬ ਆਪਣੀ  ਪ੍ਰਤੀਕਿਰਆ  ਪ੍ਰਗਟ ਕਰਦਿਆਂ ਕਿਹਾ ਹੈ ਕਿ ਕਰੋਨਾ  ਮਹਾਂਮਾਰੀ ਦੌਰਾਨ ਸਰਕਾਰ  ਨੇ ਜਿੰਨਾਂ  ਵੀ ਕਰਮਚਾਰੀਆਂ  ਦੀ ਸਰਕਾਰ ਲਾਉਣੀ ਹੈ ਉਨਾਂ  ਨੂੰ  ਕਰੋਨਾ ਵਰੀਅਰ ਐਲਾਨ ਕੇ ੳ 50 ਲੱਖ ਦਾ ਬੀਮਾ ਕਰਵਾਏ ਅਤੇ ਡਿਉਟੀ ਤੇ ਤੈਨਾਤ ਹੋਣ ਵਾਲਿਆ ਲਈ ਪੀ.ਈ.ਪੀ. ਕਿੱਟਾਂ,ਮਾਸਕ,ਸੈਨੀਟਾਈਜਰ ਅਤੇ ਹੋਰ ਲੋੜਦੀਆਂ ਸਹੂਲਤਾਂ  ਉਪਲਬੱਧ ਕਰਵਾਈਆਂ  ਜਾਣ। ਡੈਮੋਕਰੈਟਿਕ  ਟੀਚਰਜ ਫਰੰਟ  ਪੰਜਾਬ ਜਿਲਾ  ਬਠਿੰਡਾ  ਦੇ ਪ੍ਰਧਾਨ  ਰੇਸ਼ਮ ਸਿੰਘ ਅਤੇ ਸਕੱਤਰ  ਬਲਜਿੰਦਰ ਸਿੰਘ ਨੇ ਕਿਹਾ ਕਿ ਬਠਿੰਡਾ  ਵਿਖੇ  ਡੂੰਮਵਾਲ਼ੀ ਬੈਰੀਅਰ ਅਤੇ ਤਲਵੰਡੀ  ਸਾਬੋ ਬਲਾਕ ਵਿੱਚ  ਹਰਿਆਣਾ  ਪੰਜਾਬ ਦੀਆਂ  ਹੱਦਾਂ  ਤੇ ਕੰਪਿਉਟਰ  ਟੀਚਰਾਂ ,ਐੱਸਐੰਲਏ ਤੇ ਹੋਰ ਕਰਮਚਾਰੀਆਂ  ਦੀ ਡਿਉਟੀਆਂ ਲਾਈਆਂ  ਗਈਆਂ  ਹਨ ।
                                       ਜੱਥੇਬੰਦੀ ਨੇ ਪੰਜਾਬ  ਸਰਕਾਰ  ਤੋਂ  ਮੰਗ ਕੀਤੀ ਹੈ ਕਿ ਕੰਪਿਉਟਰ  ਅਧਿਆਪਕਾਂ  ਨੂੰ ਸਰਕਾਰ  ਦੇ ਹੋਰਨਾਂ  ਮੁਲਾਜਮਾਂ ਦੀ ਤਰਜ ਤੇ ਸਰਕਾਰੀ ਮੁਲਾਜਮਾਂ ਨੂੰ  ਮਿਲਣ ਵਾਲੀਆਂ  ਸਾਰੀਆਂ  ਸਹੂਲਤਾਂ  ਦਿੱਤੀਆਂ  ਜਾਣ। ਬਲਾਕ  ਪ੍ਰਧਾਨ  ਰਤਨਜੋਤ ਸ਼ਰਮਾਂ ਤੇ  ਨਵਚਰਨਪ੍ਰੀਤ   ਨੇ ਕਿਹਾ ਕਿ ਪੰਜਾਬ ਸਰਕਾਰ ਕੰਪਿਉਟਰ  ਅਧਿਆਪਕਾਂ  ਨੂੰ  ਪੂਰੇ ਗਰੇਡ ਵਿੱਚ ਰੈਗੂਲਰ ਕਰੇ। ਕੰਪਿਉਟਰ  ਅਧਿਆਪਕਾਂ  ਨੂੰ ਬਿਮਾਰ ਹੋਣ ਦੀ ਹਾਲਤ ਵਿੱਚ  ਸਰਕਾਰ ਵੱਲੋਂ   ਕਰਮਚਾਰੀ ਅਤੇ ਉਸ ਦੇ ਪਰਿਵਾਰਕ ਮੈਂਬਰ  ਦੇ ਇਲਾਜ ਉਪਰ ਹੋਏ ਖਰਚੇ ਦੀ ਪ੍ਰਤੀਪੂਰਤੀ ਵੀ ਨਹੀਂ  ਹੁੰਦੀ ਜਿਸ ਕਾਰਨ ਕੰਪਿਉਟਰ  ਅਧਿਆਪਕਾਂ  ਨੂੰ  ਬਹੁਤ  ਔਕੜਾਂ ਦਾ ਸਾਹਮਣਾ ਕਰਨਾ ਪੈੰਦਾ ਹੈ। ਉਨਾਂ  ਮੰਗ ਕੀਤੀ ਕਿ ਕੰਪਿਉਟਰ  ਅਧਿਆਪਕਾਂ  ਨੂੰ  ਮੈਡੀਕਲ  ਖਰਚੇ ਲਈ  ਰੀ-ਇਬਰਸਮੈਂਟ ਦੀ ਸਹੂਲਤ ਲਾਗੂ ਕੀਤੀ ਜਾਵੇ। ਕੰਪਿਉਟਰ  ਅਧਿਆਪਕ  ਦੇ  ਸੇਵਾ  ਉਪਰੰਤ  ਬੁਢਾਪੇ ਦੀ ਗਰੰਟੀ ਲਈ  ਪਿਕਟਸ ਵਿੱਚੋਂ ਬਾਹਰ ਲਿਆ ਕੇ ਸਿੱਖਿਆ  ਵਿਭਾਗ ਦੇ ਕਰਮਚਾਰੀ ਮੰਨ ਨੇ ਉਨਾਂ  ਨੂੰ  ਪੁਰਾਣੀ  ਪੈਨਸ਼ਨ ਸਕੀਮ ਅਧੀਨ ਲਿਆਂਦਾ  ਜਾਵੇ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!