15.3 C
United Kingdom
Monday, June 22, 2026

More

    ਬਠਿੰਡਾ ਜ਼ਿਲੇ ’ਚ ਕਰੋਨਾ ਧਮਾਕਾ-15 ਨਵੇਂ ਮਾਮਲੇ ਆਏ


    3 ਵਿਅਕਤੀ ਠੀਕ ਹੋ ਕੇ ਘਰ ਪਰਤੇ
    ਅਸ਼ੋਕ ਵਰਮਾ

    ਬਠਿੰਡਾ, 10 ਜੁਲਾਈ  : ਬਠਿੰਡਾ ਜ਼ਿਲੇ ਵਿੱਚ ਕਰੋਨਾ ਵਾਇਰਸ ਦੇ ਅੱਜ 15 ਇਕੱਠੇ ਨਵੇਂ ਮਾਮਲਾ ਸਾਹਮਣੇ ਆਉਣ ਨਾਲ ਸਥਿਤੀ ਗੰਭੀਰ ਹੋਣ ਵੰਲ ਵਧ ਰਹੀ ਹੈ ਜਿਸ ਨੂੰ ਲੈਕੇ ਸਿਹਤ ਵਿਭਾਗ ਫਿਕਰਮੰਦ ਹੋ ਗਿਆ ਹੈ। ਡਾ: ਕੁੰਦਨ ਪਾਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ਿਲੇ ’ਚ ਜੋ 15 ਲੋਕਾਂ ਦੀਆਂ ਕਰੋਨਾ ਪਾਜੀਟਿਵ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਉਨਾਂ ਵਿਚੋਂ 13 ਇੱਥੋ ਦੀ ਇੱਕ ਉਦਯੋਗਿਕ ਇਕਾਈ ਨਾਲ ਸਬੰਧਤ ਹਨ ਜਦੋਂ ਕਿ ਇੱਕ ਵਿਅਕਤੀ ਪੇਂਡੂ ਅਤੇ ਇੱਕ ਸ਼ਹਿਰੀ ਖੇਤਰ ਨਾਲ ਸਬੰਧਤ ਹੈ। ਜਿਲੇ ’ਚ ਇਸ ਵੇਲੇ ਤੱਕ ਕਰੋਨਾ ਨਾਲ ਸਬੰਧਤ 14459 ਨਮੂਨੇ ਲਏ ਗਏ ਹਨ ਜਿੰਨਾਂ ਵਿਚੋਂ ਸਿਰਫ 182 ਦੇ ਨਮੂਨੇ ਪਾਜਿਟਿਵ ਆਏ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਤੱਕ 117 ਵਿਅਕਤੀ ਕਰੋਨਾਂ ਨੂੰ ਮਾਤ ਪਾ ਕੇ ਆਪੋ-ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਜ਼ਿਲੇ ਅੰਦਰ 5 ਮੌਤਾਂ ਹੋ ਚੁੱਕੀਆ ਹਨ ਜਿਨਾਂ ਵਿਚੋਂ 4 ਵਿਅਕਤੀ ਜ਼ਿਲੇ ਨਾਲ ਅਤੇ ਇੱਕ ਬਾਹਰਲੇ ਜ਼ਿਲੇ ਨਾਲ ਸਬੰਧਤ ਸੀ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸਨਰ ਸ੍ਰੀ ਬੀ ਸ੍ਰੀਨਿਵਾਸਨ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਨੇ ਅਪੀਲ ਕੀਤੀ  ਹੈ ਕਿ ਸਰਕਾਰ ਵਲੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦਿਆਂ ਮਾਸਕ ਪਾਉਣਾ ਯਕੀਨੀ ਬਣਾਉਣ, ਵਾਰ-ਵਾਰ ਹੱਥ ਧੋਣ ਅਤੇ ਲਗਭਗ 2-2 ਗਜ਼ ਦੀ ਆਪਸੀ ਦੂਰੀ ਬਣਾ ਕੇ ਰੱਖਣ ਤਾਂ ਜੋ ਇਸ ਮਹਾਂਮਾਰੀ ਨੂੰ ਮਾਤ ਪਾਈ ਜਾ ਸਕੇ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!