13.7 C
United Kingdom
Monday, June 22, 2026

More

    ਅਗਵਾ ਨੌਜਵਾਨ ਦੀ ਲਾਸ਼ ਮਿਲਣ ‘ਤੇ ਕਤਲ ਦਾ ਮੁਕੱਦਮਾ ਦਰਜ

    ਅਸ਼ੋਕ ਵਰਮਾ
    ਬਠਿੰਡਾ,9ਜੁਲਾਈ। ਬਠਿੰਡਾ ਜਿਲੇ ’ਚ ਮੌੜ ਮੰਡੀ ਇਲਾਕੇ ਦੇ  ਪਿੰਡ ਮੌੜ ਕਲਾਂ ਦੇ ਪਾਰਕ ‘ਚੋਂ ਵੀਰਵਾਰ ਦੀ ਰਾਤ ਨੂੰ ਅਗਵਾ ਕੀਤੇ ਨੌਜਵਾਨ ਅਮਨਿੰਦਰ ਸਿੰਘ ਉਰਫ ਮੰਜਾ ਦੀ ਲਾਸ਼ ਮਿਲਣ ਉਪਰੰਤ ਥਾਣਾ ਮੌੜ ਪੁਲਿਸ ਨੇ ਧਾਰਾ 302,365 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮਿਤਕ ਦੀ ਲਾਸ਼ ਅੱਜ ਮੌੜ ਚੜਤ ਸਿੰਘ ਦੇ ਨਜ਼ਦੀਕ ਕੋਟਲਾ ਬ੍ਰਾਂਚ ਨਹਿਰ ‘ਚੋਂ ਮਿਲੀ ਹੈ। ਪੁਲਿਸ  ਨੇ ਇਸ ਮਾਮਲੇ ’ਚ ਮਿਤਕ ਨੌਜਵਾਨ ਦੀ ਮਾਂ ਬਲਬੀਰ ਕੌਰ ਪਤਨੀ ਸੁਖਚਰਨ ਸਿੰਘ ਵਾਸੀ ਮੌੜ ਕਲਾਂ ਦੇ ਬਿਆਨਾਂ ਤੇ ਮੰਗਲ ਸਿੰਘ,ਖਰਾਜੀ ਸਿੰਘ ਅਤੇ ਦੋ ਸਕੇ ਭਰਾਵਾਂ ਸੁਖਬੀਰ ਸਿੰਘ ਸੋਨੀ ਤੇ ਲਖਵੀਰ ਸਿੰਘ ਪੁੱਤਰਾਨ ਸ਼ਾਮ ਸਿੰਘ ਵਾਸੀਅਨ ਮੌੜ ਕਲਾਂ ਨੂੰ ਨਾਮਜਦ ਕੀਤਾ ਹੈ। ਪੁਲਿਸ ਨੂੰ ਇਸ ਕਤਲ ਦੌਰਾਨ ਵਰਤੇ ਗਏ ਦੋ ਮੋਟਰਸਾਈਕਲਾਂ ਤੇ ਇੱਕ ਮਾਰੂਤੀ ਦੀ ਤਲਾਸ਼ ਹੈ। ਨਾਮਜਦ ਮੁਲਜਮ ਫਰਾਰ ਹਨ ਜਿੰਨਾਂ ਨੂੰ ਫੜਨ ਲਈ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਿਆ ਹੈ ਕਿ ਕਰੀਬ 10-12 ਦਿਨ ਪਹਿਲਾਂ ਮਿਤਕ ਅਤੇ ਮੁਲਾਜਮਾਂ ਵਿਚਕਾਰ ਤਕਰਾਰ ਹੋਈ ਸੀ ਜਿਸ ਦੀ ਰੰਜਿਸ਼ ਤਹਿਤ ਇਸ ਕਾਂਡ ਨੂੰ ਅੰਜਾਮ ਦਿੰਤਾ ਗਿਆ ਹੈ।
                                     ਜਾਣਕਾਰੀ ਅਨੁਸਾਰ ਅਮਨਿੰਦਰ ਸਿੰਘ ਉਰਫ ਮੰਜਾ ਉਮਰ ਲਗਪਗ ਕਰੀਬ 35 ਸਾਲ ਪੁੱਤਰ ਸੁਖਚੰਦ ਸਿੰਘ ਵਾਸੀ ਮੌੜ ਕਲਾਂ ਹਾਲ ਅਬਾਦ ਮੌੜ ਮੰਡੀ ਵਾਰਡ ਨੰਬਰ 15 ਬੀਤੀ ਰਾਤ ਆਪਣੇ ਸਾਥੀਆਂ ਨਾਲ ਕਰੀਬ 9 ਕੁ ਵਜੇ ਰੁਘੂ ਪੱਤੀ ਮੌੜ ਕਲਾਂ ਦੇ ਪਾਰਕ ‘ਚ ਬੈਠਾ ਸੀ। ਦੱਸਿਆ ਗਿਆ ਹੈ ਕਿ ਇਸ ਮੌਕੇ ਕੁੱਝ ਵਿਅਕਤੀ ਤੇਜ ਧਾਰ ਹਥਿਆਰਾਂ ਨਾਲ ਲੈਸ ਕਾਰ ‘ਤੇ ਸਵਾਰ ਹੋ ਪਾਰਕ ‘ਚ ਆਏ ਅਤੇ ਉਹ ਅਮਨਿੰਦਰ ਸਿੰਘ ਨੂੰ ਅਗਵਾ ਕਰ ਲਿਆ ਅਤੇ ਨਾਲ ਲੈ ਗਏ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰਾਂ ਨੇ ਥਾਣਾ ਮੌੜ ਨੂੰ ਸੂਚਨਾ ਦਿੱਤੀ। ਅੱਜ ਸਵੇਰੇ ਅਮਨਿੰਦਰ ਸਿੰਘ ਦੀ ਲਾਸ਼ ਕੋਟਲਾ ਬ੍ਰਾਂਚ ਨਹਿਰ ‘ਚ ਤੈਰਦੀ ਹੋਣ ਬਾਰੇ ਜਾਣਕਾਰੀ ਮਿਲਣ ਤੇ  ਪੁਲਿਸ ਨੇ ਲਾਸ਼ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਤਲਵੰਡੀ ਸਾਬੋ ਹਸਪਤਾਲ ਭੇਜ ਦਿੱਤੀ । ਥਾਣਾ ਮੌੜ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਹਰਬੰਸ ਸਿੰਘ ਦਾ ਕਹਿਣਾ ਸੀ ਕਿ ਇਸ ਮਾਮਲੇ ’ਚ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜਮਾਂ ਨੂੰ ਜਲਦੀ ਹੀ ਗਿ੍ਰਫਤਾਰ ਕਰ ਲਿਆ ਜਾਏਗਾ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!