19.8 C
United Kingdom
Monday, June 22, 2026

More

    ਮਾਨਸਾ ਪੁਲਿਸ ਵੱਲੋਂ ਨਸ਼ਿਆਂ ਦੇ ਮਾਮਲੇ ’ਚ 4 ਕਾਬੂ

    ਅਸ਼ੋਕ ਵਰਮਾ,
     ਮਾਨਸਾ,10ਜੁਲਾਈ। ਮਾਨਸਾ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋੋਂ 4 ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਨਾਂ ਵਿਰੁੱਧ 4 ਮੁਕੱਦਮੇ ਦਰਜ ਕੀਤੇ ਹਨ। ਗਿ੍ਰਫਤਾਰ ਕੀਤੇ ਵਿਅਕਤੀਆਂ ਪਾਸੋੋਂ 700 ਨਸ਼ੀਲੀਆਂ ਗੋੋਲੀਆਂ, 20 ਲੀਟਰ ਲਾਹਣ, 1 ਚਾਲੂ ਭੱਠੀ ਅਤੇ 36 ਬੋਤਲਾਂ ਸ਼ਰਾਬ ਸਮੇਤ ਮੋੋਟਰਸਾਈਕਲ ਦੀ ਬਰਾਮਦਗੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਦੀਪੂ ਖਾਨ ਪੁੱਤਰ ਸਾਬਰ ਖਾਨ ਵਾਸੀ ਠੂਠਿਆਂਵਾਲੀ ਨੂੰ ਕਾਬੂ ਕਰਕੇ 700 ਨਸ਼ੀਲੀਆਂ ਗੋੋਲੀਆਂ ਮਾਰਕਾ ਕਲੋੋਵੀਡੋੋਲ ਬਰਾਮਦ ਹੋੋਣ ’ਤੇ ਉਸ ਵਿਰੁੱਧ ਥਾਣਾ ਸਿਟੀ-2 ਮਾਨਸਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਰਜਿਸਟਰ ਕਰਾਇਆ ਗਿਆ ਹੈ। ਗਿ੍ਰਫਤਾਰ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਮੁਕੱਦਮੇ ਵਿੱਚ ਹੋੋਰ ਪ੍ਰਗਤੀ ਕੀਤੀ ਜਾਵੇਗੀ।
                            ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਸੇ ਤਰਾਂ ਆਬਕਾਰੀ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ’ਤੇ ਦੀਪਾ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਝੁਨੀਰ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਮੁਲਜਮ ਨੂੰ ਸ਼ਰਾਬ ਨਜਾਇਜ ਕਸੀਦ ਕਰਦਿਆਂ ਮੌੌਕੇ ’ਤੇ ਕਾਬੂ ਕਰਕੇ 1 ਚਾਲੂ ਭੱਠੀ, 20 ਲੀਟਰ ਲਾਹਣ ਅਤੇ 2 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਕੀਤੀ ਗਈ ਹੈ। ਉਨਾਂ ਦੱਸਿਆ ਕਿ ਥਾਣਾ ਬੋੋਹਾ ਪੁਲਿਸ ਨੇ ਧਰਮਪਾਲ ਸਿੰਘ ਉਰਫ ਧਰਮਾ ਪੁੱਤਰ ਜਰਨੈਲ ਸਿੰਘ ਵਾਸੀ ਫਤਿਹਪੁਰ ਨੂੰ ਮੋੋਟਰਸਾਈਕਲ ਪਲਟੀਨਾ ਬਿਨਾ ਨੰਬਰੀ ਸਮੇਤ ਕਾਬੂ ਕਰਕੇ 30 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਹੋੋਣ ’ਤੇ ਉਸ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰਾਇਆ ਗਿਆ ਹੈ। ਆਬਕਾਰੀ ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਸੇਵਕ ਸਿੰਘ ਉਰਫ ਬਚੀ ਪੁੱਤਰ ਮੁਖਤਿਆਰ ਸਿੰਘ ਵਾਸੀ ਰੱਲਾ ਨੂੰ ਕਾਬੂ ਕਰਕੇ 4 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਹੋੋਣ ’ਤੇ ਵਿਅਕਤੀ ਵਿਰੁੱਧ ਥਾਣਾ ਜੋਗਾ ਵਿਖੇ ਮੁਕੱਦਮਾ ਦਰਜ ਕਰਾਇਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!