ਬਰਨਾਲਾ (ਆਰਕੇ ਵਰਮਾ )
ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀ ਭਦੌੜ ਦਾ ਚੇਅਰਮੈਨ ਅਤੇ ਵਾਇਸ ਚੇਅਰਮੈਨ ਐਲਾਨ ਦਿੱਤਾ ਗਿਆ ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਨਜ਼ਦੀਕੀ ਜਾਣੈ ਜਾਂਦੇ ਆੜ•ਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਅਜੇ ਕੁਮਾਰ ਭਦੌੜ ਨੂੰ ਚੇਅਰਮੈਨ ਬਣਾਇਆ ਗਿਆ ਹੈ ਜਦਕਿ ਭਦੌੜ ਦੇ ਟਕਸਾਲੀ ਆਗੂ ਮੇਲਾ ਰਾਮ ਬਜਾਜ ਦੇ ਪੁੱਤਰ ਦੀਪਕ ਬਜਾਜ ਨੂੰ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ ਉਕਤ ਦੋਨੋਂ ਹੀ ਆਗੂ ਕੇਵਲ ਸਿੰਘ ਢਿੱਲੋਂ ਦੇ ਨਜ਼ਦੀਕੀ ਹਨ।
ਨਵ ਨਿਯਕਤ ਚੇਅਰਮੈਨ ਅਜੇ ਕੁਮਾਰ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਨੇ ਜੋ ਮੇਰੇ ਉਪਰ ਵਿਸ਼ਵਾਸ ਪ੍ਰਗਟ ਕੀਤਾ ਹੈ ਉਸ ਤੇ ਖਰ•ਾਂ ਉਤਰਾਗਾਂ ਅਤੇ ਪਾਰਟੀ ਦੀ ਤਰੱਕੀ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਹਮੇਸ਼ਾਂ ਤੱਤਪਰ ਰਹਾਂਗਾ। ਵਾਇਸ ਚੇਅਰਮੈਨ ਦੀਪਕ ਬਜਾਜ ਨੇ ਵੀ ਗ੍ਰਹਿ ਵਿਖੇ ਆਪਣੇ ਸਮਰਥਕਾਂ ਦੀਆਂ ਵਧਾਈਆਂ ਕਬੂਲਦੇ ਸਮੇਂ ਕੇਵਲ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਕਾਂਗਰਸੀ ਆਗੂ ਗੁਰਤੇਜ ਸਿੰਘ ਸੰਧੂ ਨੈਣੇਵਾਲ, ਸਤੀਸ਼ ਕੁਮਾਰ ਕਲਸੀ, ਸਾਧੂ ਰਾਮ ਭਦੌੜ, ਗੁਰਪ੍ਰੀਤ ਸਿੰਘ ਗਿੱਲ, ਬੂਟਾ ਸਿੰਘ ਟੱਲੇਵਾਲ, ਜਗਤਾਰ ਸਿੰਘ ਜੰਗੀਆਣਾ, ਰਾਜਵਿੰਦਰ ਸਿੰਘ ਰਾਮਗੜ•, ਅੰਗਰੇਜ਼ ਸਿੰਘ ਵਿਧਾਤੇ, ਜਗਦੇਵ ਸਿੰਘ ਚੀਮਾਂ, ਅਮਰਜੀਤ ਸਿੰਘ ਭੋਤਨਾ, ਮਲਕੀਤ ਕੌਰ ਸਹਿਣਾ, ਗਰਧਾਰੀ ਲਾਲ ਸਹਿਣਾ, ਸੱਤਪਾਲ ਸਿੰਘ ਭਦੌੜ, ਕ੍ਰਿਸ਼ਨ ਲਾਲ ਸ਼ਹਿਣਾ ਨੂੰ ਮਾਰਕੀਟ ਕਮੇਟੀ ਭਦੌੜ ਮੈਂਬਰ ਨਾਮਜ਼ਦ ਕੀਤੇ ਗਏ ਹਨ।