17 C
United Kingdom
Sunday, June 21, 2026

More

    ਗੁਲਸ਼ਨ ਰੇਡੀਓ ਵੱਲੋਂ “ਰੇਡੀਓ ਮੈਰਾਥਨ” ਰਾਹੀਂ ਇਕੱਤਰ ਕੀਤੀ ਜਾਵੇਗੇ 1111 ਪੌਂਡ ਦਾਨ ਰਾਸ਼ੀ

    ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
    ਵੁਲਵਰਹੈਂਪਟਨ ਤੋਂ ਪ੍ਰਸਾਰਿਤ ਹੁੰਦੇ ਪੰਜਾਬੀ ਭਾਈਚਾਰੇ ਦੇ ਹਰਮਨਪਿਆਰੇ ਗੁਲਸ਼ਨ ਰੇਡੀਓ ਵੱਲੋਂ ਰੇਡੀਓ ਮੈਰਾਥਨ ਪ੍ਰੋਗ੍ਰਾਮ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਲਗਾਤਾਰ 11 ਘੰਟੇ 11 ਮਿੰਟ ਰੇਡੀਓ ਪ੍ਰੋਗਰਾਮ ਕਰਕੇ ਮਿਡਲੈਂਡਜ਼ ਏਅਰ ਐਂਬੂਲੈਂਸ ਚੈਰਿਟੀ ਲਈ 1111 ਪੌਂਡ ਤੇ 11 ਪੈਂਸ ਰਾਸ਼ੀ ਇਕੱਠੀ ਕੀਤੀ ਜਾਵੇਗੀ। ਸ਼ਨੀਵਾਰ ਸਵੇਰੇ 7 ਵਜੇ ਸ਼ੁਰੂ ਹੋ ਕੇ ਸ਼ਾਮ ਦੇ 6:11 ਵਜੇ ਤੱਕ ਸਮਾਗਮ ਰਾਹੀਂ ਏਅਰ ਐਂਬੂਲੈਂਸ ਦੀਆਂ ਵਡਮੁੱਲੀਆਂ ਸੇਵਾਵਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਉਹਨਾਂ ਲਈ ਦਾਨ ਰਾਸ਼ੀ ਇਕੱਠੀ ਕੀਤੀ ਜਾਵੇਗੀ। ਗੁਲਸ਼ਨ ਰੇਡੀਓ ਦੇ ਕਰਤਾ ਧਰਤਾ ਤੇ ਪ੍ਰਸਿੱਧ ਰੰਗਮੰਚ ਫਿਲਮ ਕਲਾਕਾਰ ਗੁਲਸ਼ਨ ਢੀਂਗਰਾ ਨੇ ਇਸ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦ ਕਿਸੇ ਜ਼ਖ਼ਮੀ ਜਾਂ ਬਿਮਾਰ ਇਨਸਾਨ ਦੀ ਜਾਨ ਪਲਾਂ ਦੀ ਮਹਿਮਾਨ ਹੋਵੇ ਤਾਂ ਅੱਖ ਝਪਕਣ ਜਿੰਨੇ ਸਮੇਂ ਵਿੱਚ ਏਅਰ ਐਂਬੂਲੈਂਸ ਹੀ ਜਾਨ ਬਚਾਉਣ ਲਈ ਪਹੁੰਚਦੀ ਹੈ। ਇਸ ਸੇਵਾ ਨੂੰ ਧੰਨਵਾਦ ਕਹਿਣ ਹਿਤ ਹੀ ਇਹ ਟੀਚਾ ਮਿਥਿਆ ਗਿਆ ਹੈ। ਉਹਨਾਂ ਕਿਹਾ ਕਿ ਜ਼ਖਮੀਆਂ ਦੀ ਸਾਹਾਂ ਦੀ ਤੰਦ ਟੁੱਟਣੋਂ ਬਚਾਉਣ ਅਤੇ ਜ਼ਿੰਦਗੀਆਂ ਨੂੰ ਮਹਿਫ਼ੂਜ਼ ਰੱਖਣ ਵਿੱਚ ਏਅਰ ਐਂਬੂਲੈਂਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ, ਥੋੜ੍ਹੀ ਹੈ। ਉਹਨਾਂ ਦੀ ਟੀਮ ਨੂੰ ਭਰੋਸਾ ਹੈ ਕਿ ਇਸ ਪਰਉਪਕਾਰੀ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਬਰਤਾਨੀਆ ਵਸਦਾ ਭਾਈਚਾਰਾ ਜਰੂਰ ਸਾਥੀ ਬਣੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!