(ਪੰਜ ਦਰਿਆ ਬਿਊਰੋ)
ਉੱਘੇ ਸਮਾਜ ਸੇਵਕ ਅਤੇ ਮਾਂ ਬੋਲੀ ਪੰਜਾਬੀ ਨੂੰ ਦਿਲੋਂ ਪਿਆਰ ਕਰਨ ਵਾਲੇ ਅਵਾਜ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਕੁਲਵਿੰਦਰ ਸਿੰਘ ਫਰਾਂਸ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਅੰਤਰਾਸ਼ਟਰੀ ਪ੍ਰਸਿੱਧ ਗਾਇਕ ਲੇੰਹਿੰਬਰ ਹੂਸੈਨਪੁਰੀ ਜਿਹਨਾਂ ਦੇ ਗੀਤਾਂ ਨੂੰ ਨਿੱਕੇ ਹੁੰਦਿਆਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਅੱਜ ਵੀ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਉਹਨਾਂ ਦੇ ਗੀਤ ਚੱਲਦੇ ਹਨ। ਲੇੰਹਿੰਬਰ ਹੂਸੈਨਪੁਰੀ ਦੇ ਚਾਹੁੰਣ ਵਾਲਿਆਂ ਲਈ ਕੁਝ ਦਿਨ ਤੱਕ ਨਵਾਂ ਗੀਤ ਮਣਕੇ 2 ਜੋ ਕਿ ਵਾਈਟ ਹਿੱਲ ਕੰਪਨੀ ਵਲੋਂ ਰਿਲੀਜ਼ ਕੀਤਾ ਜਾ ਰਿਹਾ ਜਿਸ ਦੇ ਵੀਡੀਓ ਵਿੱਚ ਕੁਲਵਿੰਦਰ ਸਿੰਘ ਫਰਾਂਸ ਅਤੇ ਉਹਨਾਂ ਦੇ ਨਾਲ ਮਾਡਲ ਦਲਵਿੰਦਰਜੀਤ ਸਿੰਘ ਨਜਰ ਆਉਣਗੇ। ਉਹਨਾਂ ਕਿਹਾ ਕਿ ਮਣਕੇ ਗੀਤ ਵਾਂਗ ਲੇਂਹਿੰਬਰ ਹੂਸੈਨਪੁਰੀ ਦੇ ਮਣਕੇ 2 ਗੀਤ ਨੂੰ ਵੀ ਉਹਨਾਂ ਦੇ ਸਰੋਤੇ ਭਰਪੂਰ ਹੁੰਗਾਰਾ ਦੇਣਗੇ।