ਮਾਲੇਰਕੋਟਲਾ, 10 ਜੁਲਾਈ (ਪੰਜ ਦਰਿਆ ਬਿਊਰੋ)
ਐਂਟੀ ਕਰੋਨਾ ਟਾਸਕ ਫੋਰਸ ਪ੍ਰਸਿੱਧ ਸਮਾਜ ਸੇਵੀ ਮਹਿਮੂਦ ਅਹਿਮਦ ਥਿੰਦ ਨੂੰ ਜ਼ਿਲਾ ਸੰਗਰੂਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਇਸ ਲੜ੍ਹੀ ਤਹਿਤ ਐਡਵੋਕੇਟ ਮੁਹੰਮਦ ਜਮੀਲ ਜੌੜਾ ਨੂੰ ਜ਼ਿਲਾ ਇੰਚਾਰਜ ਦੀ ਜ਼ਿੰਮੇਦਾਰੀ ਦਿਤੀ ਗਈ ਹੈ । ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ੍ਰੀ ਥਿੰਦ ਕਿਹਾ ਕਿ ਐਂਟੀ ਕਰੋਨਾ ਟਾਸਕ ਫੋਰਸ ਇੱਕ ਰਾਸ਼ਟਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਹੈ ਜੋ ਕਿ ਕੋਵਿਡ-19 ਦੇ ਚਲਦਿਆਂ ਆਪਣੀਆਂ ਸੇਵਾਵਾਂ ਦੇ ਰਹੀ ਹੈ ।
ਉਨਾਂ ਕਿਹਾ ਕਿ ਸੰਸਥਾ ਦਾ ਮੁਖ ਮੰਤਵ ਵਿਸ਼ਵ ਵਿਆਪੀ ਮਹਾਮਾਰੀ ਕਰੋਨਾ ਸਬੰਧੀ ਲੋਕਾਂ ਨੂੰ ਸਰਕਾਰ ਵੱਲੋਂ ਸਮੇਂ-ਸਮੇਂ ਤੇ ਦੱਸੀਆਂ ਜਾਂਦੀਆਂ ਸਾਵਧਾਨੀਆਂ ਲਈ ਜਾਗਰੂਕ ਕਰਨਾ ਹੈ । ਉਨ੍ਹਾਂ ਪ੍ਰੈਸ ਦੇ ਮਾਧਿਅਮ ਰਾਹੀਂ ਰਾਸ਼ਟਰੀ ਪ੍ਰਧਾਨ ਜਤਿੰਦਰ ਚੌਧਰੀ, ਰਾਸ਼ਟਰੀ ਕਨਵੀਨਰ ਕ੍ਰਿਸ਼ਨ ਕੁਮਾਰ, ਪੰਜਾਬ ਦੇ ਇੰਚਾਰਜ ਲਾਲ ਸਿੰਘ ਅਤੇ ਵਾਜ਼ਿਦ ਅਲੀ ਦਾ ਧੰਨਵਾਦ ਕਰਦਿਆਂ ਕਿਹਾ ਸੰਸਥਾ ਵੱਲੋਂ ਦਿਤੀ ਗਈ ਜ਼ਿੰਮੇਦਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ।