17 C
United Kingdom
Sunday, June 21, 2026

More

    ਤੇਰੇ ਹਾਸੇ

    ਦੁੱਖਭੰਜਨ ਸਿੰਘ ਰੰਧਾਵਾ
    0351920036369

    ਤੇਰੇ ਹਾਸੇ ਨਾਲ ਹਾਸਾ,
    ਤੇਰੇ ਰੋਣ ਨਾਲ ਰੋਣੇਂ |
    ਤੇਰੇ ਜਾਗਣੇਂ ਨਾ ਜਾਗਾ,
    ਤੇਰੇ ਸੌਣ ਨਾਲ ਸੌਣੇਂ |

    ਦਿਲ ਦੇ ਖੇਤਾਂ ਵਿੱਚ ਆਵੇ,
    ਪੀੜ ਰੋਜ਼ ਦੇਣ ਛੱਟਾ |
    ਜਾਵੇ ਉੱਡਦਾ ਹਵਾਈਂ,
    ਸਾਡੇ ਸਾਹਵਾਂ ਦਾ ਘੱਟਾ |
    ਤੇਰੇ ਦਮ ਦੇ ਸਰੂਰ ਅਸਾਂ,
    ਆਪ ਹੀ ਕਮਾਉਣੇਂ |
    ਤੇਰੇ ਹਾਸੇ ਨਾਲ ਹਾਸਾ

    ਸਾਡੇ ਦਿਲ ਦੀ ਜੇ ਕਿਤੇ,
    ਖੁੱਲੀ ਰਹਿ ਗਈ ਹੋਵੇ ਬਾਰੀ |
    ਤੂੰ ਤਖਤ ਸਾਂਭ ਲਿਆ ਆ ਕੇ,
    ਤੇਰੀ ਹੋ ਗਈ ਸਰਦਾਰੀ |
    ਸਾਨੂੰ ਮਿਲ ਗਏ ਓ ਯਾਰ,
    ਜਿਹੜੇ ਸਾਡੇ ਮਨ ਭਾਉਣੇਂ |
    ਤੇਰੇ ਹਾਸੇ ਨਾਲ ਹਾਸਾ

    ਸਾਨੂੰ ਲਗਦੀਆਂ ਏਦਾਂ
    ਜਿੱਦਾਂ ਸਾਹਵਾਂ ਨੇਂ ਪਰਾਈਆਂ |
    ਮੇਰੇ ਹੌਕਿਆਂ ਦੇ ਟਿੱਲਿਆਂ,
    ਤੇ ਮੱਚੀਆਂ ਦਹਾਈਆਂ |
    ਲਾ ਤਾਂ ਲਈਆਂ ਹੱਸ-ਹੱਸ,
    ਨਾ ਪੈਣ ਪਛਤਾਉਂਣੇ |
    ਤੇਰੇ ਹਾਸੇ ਵਿੱਚ ਹਾਸਾ

    ਰੋ-ਰੋ ਕੇ ਮੇਰੇ ਯਾਰਾ,
    ਸੁੱਕ ਚੱਲੇ ਦੀਦੇ |
    ਸਾਨੂੰ ਓਹੀ ਜਾਣਦਾ ਏ,
    ਰੰਗੇ-ਰੰਗ ਵਿੱਚ ਜੀਹਦੇ |
    ਹੰਝੂ ਚੋਈ ਜਾਣ ਅਸਾਂ,
    ਹਾਰ ਨੇਂ ਪਰੋਣੇਂ |
    ਤੇਰੇ ਹਾਸੇ ਵਿੱਚ ਹਾਸਾ

    ਮੈਨੂ਼ੰ ਲੋੜ ਜਦੋਂ ਪੈ ਗਈ,
    ਤੂੰ ਹੋਵੀਂ ਦੁੱਖਾਂ ਚ ਸਹਾਈ |
    ਤੂੰ ਮੇਰਾ ਇਸ਼ਕ ਹਕੀਕੀ,
    ਤੂੰ ਮੇਰੀ ਰੂਹ ਦੀ ਕਮਾਈ |
    ਤੂੰ ਹੀ ਤਾਂ ਓਦੋਂ ਮੇਰੇ,
    ਦੁੱਖ ਨੇਂ ਵੰਢਾਉਣੇ |
    ਤੇਰੇ ਹਾਸੇ ਵਿੱਚ ਹਾਸਾ

    ਦੁੱਖਭੰਜਨ ਨੇ ਤੇਰੇ,
    ਪਿੱਛੇ ਰੋਲੇ ਬੜੇ ਕੱਖ |
    ਓਨੂੰ ਲੋੜ ਬਸ ਤੇਰੀ,
    ਸਹਿਣੇਂ ਪੈਣ ਦੁੱਖ ਲੱਖ |
    ਤੇਰੇ ਸਾਥ ਬਾਜੋਂ ਦੱਸ,
    ਕਾਹਦੇ ਨੇ ਜੀਉਣੇਂ |
    ਤੇਰੇ ਹਾਸੇ ਵਿੱਚ ਹਾਸਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!