ਜੱਗਾ ਗਿੱਲ ਸਾਫੂਵਾਲਾ
ਮੱਚੀ ਤਰਥੱਲੀ ਯਾਰ ਗਏ ਲੁੱਟੇ ਸੀ
ਜਿਸ ਵੇਲੇ ਦੁੱਖਾਂ ਦੇ ਪਹਾੜ ਟੁੱਟੇ ਸੀ
ਹੋਈ ਨਾਂ ਤਸੱਲੀ ਵਾਰ-ਵਾਰ ਲੁੱਟੇ ਸੀ
ਜ਼ਿੰਦਗੀ ਚ ਦੁੱਖਾਂ ਦੇ ਪਹਾੜ ਟੁੱਟੇ ਸੀ
ਉਮਰ ਨਿਆਣੀ ਮਾਪੇ ਗਏ ਛੱਡ ਜੀ
ਓਸੇ ਦਿਨ ਪੈਣ ਲੱਗ ਗਏ ਯੱਭ ਸੀ
ਕੋਸ਼ਿਸ਼ਾਂ ਦੇ ਬਾਵਜੂਦ ਨਹੀਂਓ ਰੁਕੇ ਜੀ
ਓਸ ਵੇਲੇ ਦੁੱਖਾਂ ਦੇ ਪਹਾੜ ਟੁੱਟੇ ਸੀ
ਭੱਜੀਆਂ ਸੀ ਬਾਂਹਵਾਂ ਵੀਰੇ ਜਦੋਂ ਤੁਰ ਗਏ
ਪਾਣੀ ਚ ਪਤਾਸੇ ਵਾਂਗੂੰ ਅਸੀਂ ਖ਼ੁਰ ਗਏ
ਬਣ ਲੱਗੇ ਤੀਰ ਵੈਰੀ ਛੱਡੇ ਤੁੱਕੇ ਸੀ
ਉਦੋਂ ਫੇਰ ਦੁੱਖਾਂ ਦੇ ਪਹਾੜ ਟੁੱਟੇ ਸੀ
ਦੇਸ਼ ਛੱਡ ਦੂਰ ਆ ਟਿਕਾਣਾ ਮੱਲਿਆ
ਆਖਦੇ ਨਸੀਬ ਕਿੱਥੇ ਜਾਣਾ ਬੱਲਿਆ
ਪੈੜ ਨੱਪ ਦਰਾਂ ਉੱਤੇ ਆਣ ਢੁੱਕੇ ਸੀ
ਓਸ ਵੇਲੇ ਦੁੱਖਾਂ ਦੇ ਪਹਾੜ ਟੁੱਟੇ ਸੀ
ਸੁੱਟੇ ਹਥਿਆਰ ਗਿੱਲ ਹਾਰ ਬਹਿ ਗਿਆ
ਸੱਚ ਸਾਫੂ ਵਾਲੀਆ ਉਚਾਰ ਕਹਿ ਗਿਆ
ਮੰਨ ਗਏ ਅਖੀਰ ਜਿਹੜੇ ਸਭ ਰੁੱਸੇ ਸੀ
ਜ਼ਿੰਦਗੀ ਚ ਦੁੱਖਾਂ ਦੇ ਪਹਾੜ ਟੁੱਟੇ ਸੀ
ਹੋਈ ਨਾਂ ਤਸੱਲੀ ਵਾਰ-ਵਾਰ ਲੁੱਟੇ ਜੀ
ਜ਼ਿੰਦਗੀ ਚ ਦੁੱਖਾਂ ਦੇ ਪਹਾੜ ਟੁੱਟੇ ਸੀ