3.1 C
United Kingdom
Sunday, March 8, 2026

More

    ਵਰਦਾਨ ਸਿੱਧ ਹੋਏਗੀ ਪੁਸਤਕ ‘ਅਧਿਆਪਕ’

    ਜਗਤ ਪੰਜਾਬੀ ਸਭਾ ਦੇ ਆਲਮੀ ਪ੍ਰਧਾਨ ਸਰਦਾਰ ਅਜਾਇਬ ਸਿੰਘ ਜੀ ਚੱਠਾ ਜੀ ਦੇ ਪੁਰਜ਼ੋਰ ਯਤਨਾਂ ਸਦਕਾ ਪੰਜਾਬ ਦੇ ਅਧਿਆਪਕ ਅਤੇ ਹੋਰ ਵਿਦਵਾਨ ਲੇਖਕਾਂ ਦੁਆਰਾ ਲਿਖੀ ਪੁਸਤਕ ਅਧਿਆਪਕ ਜਿਸ ਦੇ ਸੰਪਾਦਕ ਵੀ ਚੱਠਾ ਸਾਹਿਬ ਹਨ ਕਿ ਸਭ ਲਈ ਵਰਦਾਨ ਸਿੱਧ ਹੋਵੇਗੀ[ਇਸ ਵਿੱਚੋਂy ਲੇਖ ਪੜ੍ਹ ਕੇ ਸਾਨੂੰ ਅਧਿਆਪਕ ਦੀ ਮਹੱਤਤਾ ਬਾਰੇ ਹੋਰ ਗੂੜ੍ਹਾ ਚਾਨਣ ਹੋਏਗਾ।ਕਿਵੇਂ ਅਧਿਆਪਕ ਆਪਣੀਆਂ ਸਖ਼ਤ ਘਾਲਨਾਵਾਂ ਨਾਲ ਬੱਚਿਆਂ ਨੂੰ ਸਮਾਜ ਦੇ ਉਸਰਈਏ ਬਣਾਉਂਦਾ ਹੈ । ਹਰ ਮਹਾਨ ਵਿਅਕਤੀ ਨੇ ਅਧਿਆਪਕ ਤੋਂ ਹੀ ਸਿੱਖਿਆ ਹਾਸਲ ਕੀਤੀ ਹੁੰਦੀ ਹੈ। ਜੇ ਇੰਜ ਕਹਿ ਲਈਏ ਕਿ ਅਧਿਆਪਕ ਹੀ ਸਮਾਜ ਦਾ ਸਿਰਜਕ ਹੁੰਦਾ ਹੈ। ਕੇਵਲ ਬੱਚੇ ਦੀਆਂ ਨੀਹਾਂ ਹੀ ਨਹੀਂ ਸਾਰੇ ਸਮਾਜ ਦੀਆਂ ਨੀਹਾਂ ਵੀ ਅਧਿਆਪਕ ਦੇ ਹੱਥੀਂ ਰੱਖੀਆਂ ਜਾਂਦੀਆਂ ਹਨ। ਸਮੁੱਚੇ ਦੇਸ਼,ਸਮਾਜ,ਕੌਮ ਦੀ ਤਰੱਕੀ ਅਧਿਆਪਕਾਂ ਦੇ ਦੁਬਾਰਾ ਹੁੰਦੀ ਹੈ,ਅਜਿਹੇ ਗੁਣਾਂ ਨੂੰ ਦਰਸਾਉਂਦੀ ਇਸ ਪੁਸਤਕ ਵਿਚਲੇ ਸਾਰੇ ਇਕੱਤੀ ਵਿਦਵਾਨਾਂ ਦੇ ਲੇਖ ਅਧਿਆਪਕ ਬਾਰੇ ਹੀ ਹਨ। ਜਿੱਥੇ ਇਹ ਲੇਖ ਅਧਿਆਪਕ ਦੇ ਚੰਗੇ ਗੁਣਾਂ ਨੂੰ ਉਘਾੜਦੇ ਹਨ ਉੱਥੇ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਵਿੱਚ ਸਹਾਈ ਹੋਣਗੇ ਸੋ ਇਹ ‘ਅਧਿਆਪਕ’ ਪੁਸਤਕ ਸਾਰੀ ਦੁਨੀਆਂ ਦੇ ਅਧਿਆਪਕਾਂ ਨੂੰ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ ਜਿਸ ਨਾਲ ਅਸੀਂ ਇੱਕ ਦੂਜੇ ਅਧਿਆਪਕ ਦੇ ਲੇਖਾਂ ਅਤੇ ਸ਼ਖਸੀਅਤਾਂ ਬਾਰੇ ਪੜ੍ਹ ਕੇ ਆਪਣੇ ਗਿਆਨ ਚ ਡੁੰਗਰਾ ਵਾਧਾ ਵੀ ਕਰਾਂਗੇ ਅਤੇ ਸਾਡੀ ਸ਼ਖ਼ਸੀਅਤ ਵਿੱਚ ਵੀ ਹੋਰ ਨਿਖਾਰ ਆਵੇਗਾ। ਇਸ ਦੇ ਨਾਲ ਹੀ ਜੋ ਨਵੇਂ ਅਧਿਆਪਕ ਬਣਨ ਜਾ ਰਹੇ ਹਨ ਜਾਂ ਬੀ. ਐੱਡ. ਕਰ ਰਹੇ ਹਨ ਉਨ੍ਹਾਂ ਨੂੰ ਇਹ ਸਿਲੇਬਸ ਦੇ ਤੌਰ ਤੇ ਕੋਰਸ ਕਰਦੇ ਸਮੇਂ ਹੀ ਪੜ੍ਹ ਲੈਣੀ ਚਾਹੀਦੀ ਹੈ।

    ਹਰਮੇਸ਼ ਕੌਰ ਯੋਧੇ
    ਮਦਰ ਟਰੈਸਾ ਐਵਾਰਡੀ
    ਸ.ਸ.ਸ.ਸ. ਸਕੂਲ ਮੁੱਛਲ (ਅੰਮ੍ਰਿਤਸਰ)

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!