ਦੁੱਖਭੰਜਨ ਸਿੰਘ ਰੰਧਾਵਾ
0351920036369
ਮੈਨੂੰ ਮੇਰਾ ਸ਼ਹਿਰ ਕਾਹਤੋਂ ਚੰਗਾ ਨਈਓ ਲਗਦਾ,
ਮੈਨੂੰ ਮੇਰਾ ਸ਼ਹਿਰ ਕਾਹਤੋਂ ਵੱਢ-ਵੱਢ ਖਾਂਦਾ ਏ,
ਸਾਰਾ ਹੀ ਧਿਆਨ ਤੇਰੇ ਸ਼ਹਿਰ ਵੱਲ ਜਾਂਦਾ ਏ |
ਸ਼ਹਿਰ ਤੇਰੇ ਚੌਂਕ ਤੇ ਚੁਰਾਹੇ ਵਿੱਚ ਚਾਅ ਏ,
ਮੇਰੇ ਮੂੰਹ ਚ ਤੇਰੇ ਲਈ ਸਦਾ ਲਈ ਦੁਆ ਏ,
ਕਰਮਾਂ ਦੇ ਨਾਲ ਹੀ ਦਿਲ ਦਿਲਾਂ ਨੂੰ ਭਾਂਦਾ ਏ |
ਸਾਰਾ ਹੀ ਧਿਆਨ
ਚੁਭਦੇ ਨੇ ਮੈਨੂੰ ਮੇਰੇ ਸ਼ਹਿਰੋਂ ਬੜੇ ਰੋੜ ਨੀ,
ਹਰ ਵੇਲੇ ਰੜਕਦੀ ਏ ਕਾਹਤੋਂ ਤੇਰੀ ਥੋੜ ਨੀਂ |
ਮਾਰਦਾ ਏ ਭੁੱਬਾਂ ਦਿਲ ਕਾਹਤੋਂ ਕੁਰਲਾਂਦਾ ਏ |
ਸਾਰਾ ਹੀ ਧਿਆਨ
ਮੇਰੇ ਸ਼ਹਿਰ ਵਗਦੀਆਂ ਤੱਤੀਆਂ ਹਵਾਵਾਂ ਨੀ,
ਨਿਕਲਾਂ ਤੇ ਸਾੜ ਦੀਆਂ ਕਿੱਧਰ ਨੂੰ ਜਾਵਾਂ ਨੀ,
ਤੇਰੇ ਸਾਥ ਬਿਨਾਂ ਦਿਲ ਡੁੱਬ-ਡੁੱਬ ਗਾਂਦਾ ਏ |
ਸਾਰਾ ਹੀ ਧਿਆਨ
ਮੇਰੇ ਸ਼ਹਿਰ ਨੇ ਸ਼ਹਿਰ ਤੇਰੇ ਵੇਖੀ ਕਰਾਮਾਤ ਨੀਂ,
ਤੇਰੇ ਸ਼ਹਿਰ ਰਹਿੰਦੀ ਏ ਪਰੀ ਇੱਕ ਆਪ ਨੀ,
ਇਸ਼ਕ ਹਕੀਕੀ ਮੇਰਾ ਓਸ ਨੂੰ ਧਿਆਂਦਾ ਏ |
ਸਾਰਾ ਹੀ ਧਿਆਨ
ਤੇਰੇ ਸ਼ਹਿਰ ਫੁੱਲ ਕਾਗਜੀ਼ ਵੀ ਦੇਣ ਖੁਸ਼ਬੋਈ ਨੀ,
ਤੇਰੇ ਸ਼ਹਿਰ ਦੁੱਖਭੰਜਨ ਦਾ ਵੱਸਦਾ ਏ ਕੋਈ ਨੀ,
ਤੂੰ ਹੀ ਤਾਂ ਏ ਓ ਮੇਰਾ ਮਨ ਬੜਾ ਆਂਦਾ ਏ |
ਸਾਰਾ ਹੀ ਧਿਆਨ