6.9 C
United Kingdom
Saturday, March 7, 2026

More

    ਮਿੰਨੀ ਕਹਾਣੀ- ਮਜ਼ਬੂਰ

    ਮਜ਼ਦੂਰ ਅੋਰਤ ਤੇ ਠੇਕੇਦਾਰ ਬਿਜਲੀ ਵਾਗ ਗਰਜਦਾ ਹੋੲਿਅਾ ਬੋਲਿਅਾ” ੳੁੱਠ ਨੀ ੳੁੱਠ , ਕੰਮ ਵੀ ਕਰੇਗੀ ਕਿ ਸਾਰਾ ਦਿਨ ਜਵਾਕ ਨੂੰ ਲੈ ਕੇ ਬੈਠੀ ਰਹੇਗੀ “। ਮਜਦੂਰ ਔਰਤ ਥਥਲਾੳੁਦੀ ਹੋੲੀ ਬੋਲੀ ” ਸਾਹਿਬ ਜੀ ਮੈ ਹੁਣੇ ਹੀ ਬੈਠੀ ਸੀ। ਜਵਾਕ ਰੋ ਰਿਹਾ ਸੀ,ਸਾਹਿਬ ਮਾਫ ਕਰਨਾ ‘। ਚੱਲ ਚੱਲ ਠੀਕ ੲੇ, ੳੁਹ ਅੋਰਤ ਕੱਪੜਿਅਾ ਨੂੰ ਸੁਅਾਰਦੀ ਹੋੲੀ ੳੁੱਠ ਖੜੀ। ਸਿਖਰ ਦੁਪਹਿਰ ਦੀ ਧੁੱਪ ਵਿੱਚ ਪਰਨੇ ਦੀ ਛਾਂਵੇ ਪੲੇ ਬੱਚੇ ਦੀਅਾ ਲੇਰਾਂ ਰੇਲ ਗੱਡੀ ਦੀਅਾ ਚੀਕਾਂ ਵਾਗ ਅਜੇ ਵੀ ਜਾਰੀ ਸਨ । ੲੇਨੇ ਨੂੰ ੲਿੱਕ ਕਾਰ ਅਾ ਕੇ ਰੁੱਕੀ , ਕਾਰ ਵਿੱਚੋ ਠੇਕੇਦਾਰ ਦਾ ਲੜਕਾ ਨਿਕਲਿਅਾ ਤੇ ਬਣ ਰਹੀ ੲਿਮਾਰਤ ਨੂੰ ਦੇਖਣ ਲੱਗ ਪਿਅਾ । ਠੇਕੇਦਾਰ ਬੋਲਿਅਾ “ਚੱਲ ਬੇਟਾ ਚੱਲ ਤੂੰ ਕਾਰ ਵਿੱਚ ਜਾ ਕੇ ਬੈਠ । ਬਾਹਰ ਧੁੱਪ ਬਹੁਤ ੲੇ ” । ੲਿਹ ਸਭ ਕੁਝ ਦੇਖ ਕੇ ਮਜ਼ਦੂਰ ਅੋਰਤ ਦੇ ਦਿੱਲ ਚ ਅੱਗ ਮੱਚ ੳੁੱਠੀ। ਪਰ ੳੁਹ ਕਰ ਵੀ ਕੀ ਸਕਦੀ ਸੀ ,ੳੁਹ ਤਾ ਦੋ ਵੇਲੇ ਦੀ ਰੋਟੀ ਹੱਥੋ ਮਜ਼ਬੂਰ ਸੀ।

    ਸੱਤੀ ਉਟਾਲਾਂ ਵਾਲਾ

    ਨੇੜੇ ਜਾਡਲਾ..ਸ਼.ਭ.ਸਿੰਘ ਨਗਰ

    9915770356

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!