(ਮਾਂਵਾਂ ਮਾਂਵਾਂ)
ਕਿੱਥੋਂਲੱਭਕੇ ਮੈ ਫੇਰ ਲਿਆਵਾਂ?
ਤੁਰ ਜਾਣ ਮਾਪੇ ਜੱਗ ਤੋਂ,
ਸਾਨੂੰ ਫੇਰ ਨਹੀਂ ਮਿਲਣੀਆਂ ਛਾਵਾਂ।
(ਲੋਕੋ ਲੋਕੋ )
ਕੋਈ ਕਿਸੇ ਨੂੰ ਕਹਿ ਮਾਂ ਨੂੰ ਰੋਕੋ,
ਤੁਰ ਚੱਲੀ ਸ਼ਿਵਿਆਂ ਨੂੰ ,
ਕੋਈ ਆਖਰੀ ਵਾਰ ਮਾਂ ਨੂੰ ਰੋਕੋ।
(ਛਾਂਵਾ ਛਾਵਾਂ)
ਮਾਵਾਂ ਜਹੀਆਂ ਨਾ ਕਰ ਕੋਈ ਛਾਵਾਂ
ਦੁੱਖ ਵੇਖ ਧੀਆਂ ਪੁੱਤਾਂ ਦੇ,
ਤੈਨੂੰ ਆਖਰੀ ਵਾਰ ਬੁਲਾਵਾਂ।
(ਰੋਈ ਰੋਈ)
ਜੀਹਨੂੰ ਲਗਦੀ ਜਾਣਦਾ ਸੋਈ,
ਮਾਂਵਾਂ ਭਾਵੇਂ ਲੱਖ ਸੋਹਣੀਆਂ,
ਮੇਰੀ ਮਾਂ ਵਰਗੀ ਨਾ ਕੋਈ।
(ਰਾਵਾਂ ਰਾਵਾਂ)
ਰੋਟੀ ਖੋਹ ਲੀ ਸੋਹਣਿਓ ਕਾਵਾਂ,
ਰੋਟੀ ਲੈਕੇ ਜਿੱਥੋਂ ਆਉਦੀ ਰਹੀ,
ਮੈਨੂੰ ਸੁੰਨੀਆਂ ਦਿਸਣ ਉਹ ਰਾਹਵਾਂ।
(ਤਾਰੇ ਤਾਰੇ)
ਮਾਂਵਾਂ ਜਦੋ ਤੁਰ ਜਾਂਦੀਆਂ,
ਚੰਗੇ ਲਗਦੇ ਨਾ ਲੋਕ ਪਿਆਰੇ
ਖਾਣ ਵੱਢ, ਵੱਢ ਰੰਗਲੇ ਚੁਬਾਰੇ।
( ਗਾਵਾਂ ਗਾਵਾਂ )
ਲੋਕੋ ਗੀਤ ਦੁੱਖਾਂ ਦੇ ਗਾਂਵਾਂ,
ਘਰ ਵੀ ਉਦਾਸ ਲੱਗਦਾ,
ਕੀਹਨੂੰ ਆਖਕੇ ਮੈਂ ਮਾਂ ਬੁਲਾਵਾਂ।
( ਮਾਪੇ ਮਾਪੇ)
ਰੱਬਾ ਫੇਰ ਮੋੜ ਦੇਵੀਂ ਮੈਨੂੰ ਮਾਪੇ,
ਸੇਵਾ ਕਰਾਂ ਮਾਂ-ਬਾਪ ਦੀ,
ਕੋਈ ਰਹਿਗੀ ਕਮੀ ਜਹੀ ਜਾਪੇ।
(ਬੇਲੀ ਬੇਲੀ)
ਮਾਂ-ਬਾਪ ਬਿਨਾਂ ਨਾ ਕੋਈ ਹੈ ਬੇਲੀ,
ਲਗਦੀ ਉਜਾੜ ਜਿੰਦਗੀ,
ਰੋਦੀਂ ਜਾਪਦੀ ਹੈ ਦੋਸਤੋ ਹਵੇਲੀ।
( ਭੁਲਾਵਾਂ ਭੁਲਾਵਾਂ)
ਦੁੱਖ ਭੁਲਦੇ ਨਹੀ ਕਿੰਜ ਮੈ ਭੁਲਾਵਾਂ,
“ਸੰਧੂ” ਦੁੱਖ ਭੁੱਲ ਜਾਣਗੇ,
ਕਿਵੇਂ ਮਾਂ ਦਾ ਮੈਂ ਦੁਖੜਾਂ ਭੁਲਾਂਵਾਂ?
(ਲੇਖਕ)
ਹਰੀ ਸਿੰਘ ਸੰਧੂ ਸੁਖੇਵਾਲਾ
ਮੋਬਾ–098774-76161