ਪ੍ਸੋ਼ਤਮ ਪੱਤੋ
ਰਾਸ ਹਾਕਮਾਂ ਅਜ਼ਾਦੀ ਆਈ।
ਕਿਰਤੀ ਲੋਕਾਂ ਨੂੰ ਨਾ ਭਾਈ।
ਬੇਰੁਜ਼ਗਾਰਾਂ ਨੂੰ ਕੰਮ ਬਦਲੇ,
ਲਾਠੀ ਗੋਲੀ ਜਾਣ ਵਰਾਈ।
ਜੰਤਾਂ ਤਾਈਂ ਮੂਰਖ਼ ਸਮਝਣ,
ਮਿੱਟੀ ਇੱਜ਼ਤ ਜਾਣ ਮਲਾਈ।
ਕੋਟ ਕਚਿਹਰੀ ਰੋਲੀ ਫਿਰਦੇ,
ਛੇਤੀ ਨਾ ਇਹ ਮੁੱਕੇ ਲੜਾਈ।
ਆਪਣੇ ਹਿੱਤ ਦੇ ਕਾਨੂੰਨ ਬਣਾਉਂਦੇ,
ਇਨਸਾਨੀਅਤ ਹੈ ਖੂੰਜੇ ਲਾਈ।
‘ਪੱਤੋ’ ਲੋਕ ਏਕੇ ਦੇ ਨਾਲ,
ਹਿਜਾਬ ਲੈਣਗੇ ਪਾਈ -ਪਾਈ।