12 C
United Kingdom
Monday, June 8, 2026

More

    ਖੇਤ ਮਜਦੂਰ ਯੂਨੀਅਨ ਵੱਲੋਂ 20 ਦੇ ਧਰਨੇ ਲਈ ਕਰਜ਼ਾ ਪੀੜਤ ਔਰਤਾਂ ਦੀ ਲਾਮਬੰਦੀ

    ਅਸ਼ੋਕ ਵਰਮਾ
    ਬਠਿੰਡਾ,8ਜੁਲਾਈ ।  ਮਾਈਕਰੋ ਫਾਈਨਾਂਸ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਕਥਿਤ ਜਬਰੀ ਉਗਰਾਹੀ ਨੂੰ ਰੁਕਵਾਉਣ, ਕਿਸ਼ਤਾਂ ਭਰਵਾਉਣ ਲਈ ਘਰੇਲੂ ਸਮਾਨ ਚੁੱਕ ਲਿਜਾਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਨੂੰ ਬੰਦ ਕਰਵਾਉਣ  ਤੋਂ ਇਲਾਵਾ ਇਨਾਂ ਕਰਜਿਆਂ ਸਮੇਤ ਮਜਦੂਰਾਂ ਸਿਰ ਚੜੇ ਸਾਰੇ ਕਰਜਿਆ ਦੀ ਮੁਆਫੀ , ਮਜਦੂਰਾਂ ਨੂੰ ਸਰਕਾਰੀ ਬੈਂਕਾਂ ਤੋਂ ਬਿਨਾਂ ਗਰੰਟੀ ਸਸਤੀਆਂ ਦਰਾਂ ਤੇ ਲੰਮੀ ਮਿਆਦ ਦੇ ਕਰਜੇ ਦਿਵਾਉਣ ,ਜਨਤਕ ਵੰਡ ਪ੍ਰਣਾਲੀ ਰਾਹੀ ਘਰੇਲੂ ਵਰਤੋਂ ਦੀਆਂ ਸਾਰੀਆਂ ਵਸਤਾਂ ਸਸਤੇ ਭਾਅ ਤੇ ਲੈਣ, ਕੱਟੇ ਨੀਲੇ ਕਾਰਡ ਚਾਲੂ ਕਰਵਾਉਣ, ਲੋੜਵੰਦ ਮਜਦੂਰਾਂ ਨੂੰ 10-10 ਮਰਲੇ ਦੇ ਪਲਾਟ ਲੈਣ ਬਿਜਲੀ ਬਿੱਲਾਂ ਦੀ ਮਾਫੀ ਕਰਵਾਉਣ ਆਦਿ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਪੰਜਾਬ ਪੱਧਰ ’ਤੇ ਦਿੱਤੇ ਜਾ ਰਹੇ ਧਰਨਿਆਂ ਦੀ ਲੜੀ ਵਜੋਂ 20 ਜੁਲਾਈ ਨੂੰ ਐਸ.ਡੀ.ਐਮ ਫੂਲ ਦੇ ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਸਬੰਧੀ ਪਿੰਡ ਭੂੰਦੜ ਵਿਖੇ ਕਰਜੇ ਦੇ ਜਾਲ ਵਿੱਚ ਫਸੀਆਂ ਮਜਦੂਰ ਔਰਤਾਂ ਨੂੰ ਲਾਮਬੰਦੀ ਕੀਤਾ ਗਿਆ ।
                                ਮੀਟਿੰਗ ਨੂੰ ਸਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਤਿੱਤਰ ਸਿੰਘ ਨੇ ਕਿਹਾ ਕਿ ਭਾਵੇ ਰਿਜਰਵ ਬੈਂਕ ਵੱਲੋਂ 31 ਅਗਸਤ ਤੱਕ ਫਾਈਨਾਂਸ ਕੰਪਨੀਆਂ ਨੂੰ ਕਰਜੇ ਉਗਰਾਹੁਣ ਦੀ ਮਨਾਹੀ ਕੀਤੀ ਹੋਈ ਹੈ ਪਰ ਕੰਪਨੀਆਂ ਦੇ ਕਰਿੰਦੇ ਪਿੰਡਾਂ ਵਿੱਚ ਗੈਰ-ਕਾਨੂੰਨੀ ਤੌਰ ’ਤੇ ਡਰਾ-ਧਮਕਾਕੇ ਕਿਸ਼ਤਾਂ ਭਰਨ ਲਈ ਮਜਬੂਰ ਕਰ ਰਹੇ ਹਨ। ਉਨਾਂ ਆਖਿਆ ਕਿ ਹਾਲਤ ਇਹ ਹੈ ਕਿ ਕਈ ਡਰਦੀਆਂ ਮਾਰੀਆਂ ਔਰਤਾਂ ਘਰੇਲੂ ਸਮਾਨ ਵੇਚਕੇ ਕਿਸ਼ਤਾਂ ਭਰਨ ਦਾ ਜੁਗਾੜ ਕਰਦੀਆਂ ਹਨ ਜਾਂ ਫਿਰ ਉਨਾਂ ਨੂੰ ਮਾਨਸਿਕ ਪ੍ਰ੍ਰੇਸ਼ਾਨੀ ਨੇ ਏਨਾਂ ਘੇਰ ਰੱਖਿਆ ਹੈ ਕਿ ਉਹ ਕੋਈ ਮੰਦਭਾਗਾ ਕਦਮ ਉਠਾ ਸਕਦੀਆਂ ਹਨ । ਉਨਾਂ ਕਿਹਾ ਕਿ ਇੱਕ ਪਾਸੇ ਤਾਂ ਕਰੋਨਾਂ ਬਿਮਾਰੀ ਕਾਰਨ ਮਜਦੂਰਾਂ ਦੇ ਕੰਮ ਧੰਦੇ ਬੰਦ ਹੋਣ ਕਰਕੇ ਉਨਾਂ ਨੂੰ ਆਪਣੇ ਘਰ ਦੀਆਂ ਕਬੀਲਦਾਰੀਆਂ ਚਲਾਉਣੀਆਂ ਮੁਸ਼ਕਲ ਹੋ ਗਈਆਂ ਹਨ ਉਪਰੋਂ ਕਰਜੇ ਦੀਆਂ ਕਿਸ਼ਤਾਂ ਨੇ ਉਨਾਂ ਦੀ ਜਿੰਦਗੀ ਦੀ ਗੱਡੀ ਨੂੰ ਲੀਹੋਂ ਲਾਹ ਦਿੱਤਾ ਹੈ ।
                             ਉਨਾਂ ਸਰਕਾਰ ’ਤੇ ਦੋਸ਼ ਲਾਉਦਿਆਂ ਕਿਹਾ ਕਿ ਕੰਪਨੀਆਂ ਇਹ ਧੱਕੇਸ਼ਾਹੀ ਸਰਕਾਰ ਦੇ ਸਾਹਮਣੇ ਹੋਣ ਦੇ ਬਾਵਜੂਦ  ਰਹੀ ਕੋਈ ਵੀ ਕਾਰਵਾਈ ਨਹੀ ਕੀਤੀ ਜਾ ਰਹੀ ਹੈ । ਉਨਾਂ ਕਿਹਾ ਕਿ ਕਰਜੇ ਦੀਆਂ ਕਿਸ਼ਤਾਂ ਦਾ ਸੰਸਾ ਉਨਾਂ ਨੂੰ ਵੱਢ-ਵੱਢ ਖਾ ਰਿਹਾ ਹੈ ਅਤੇ ਤਾਜਾ ਆਏ ਹਜਾਰਾਂ ਰੁਪੈ ਦੇ ਬਿਜਲੀ ਬਿੱਲਾਂ ਨੇ ਉਨਾਂ ਦੀ ਨੀਂਦ ਉਡਾ ਦਿੱਤੀ ਹੈ । ਉਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਬਰੀ ਉਗਰਾਹੀ ਤੁਰੰਤ ਬੰਦ ਕੀਤੀ ਜਾਵੇ ਅਤੇ ਕਿਸ਼ਤਾਂ ਉਗਰਾਹੁਣ ਵਾਲਿਆਂ  ’ਤੇ ਕੇਸ ਦਰਜ ਕੀਤੇ ਜਾਣ । ਇਸੇ ਤਰਾਂ ਵੋਟਾਂ ਵੇਲੇ ਪਲਾਟ ਦੇਣ ,ਘਰ ਘਰ ਰੁਜਗਾਰ ਦੇਣ, ਫਰੀ ਵਿਦਿਆ,ਸਿਹਤ ਸਹੂਲਤਾਂ ਦੇਣ ਆਦਿ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ । ਉਨਾਂ ਖੇਤ ਮਜਦੂਰਾਂ ਨੂੰ ਮੰਗਾਂ ਦੀ ਪ੍ਰਾਪਤੀ ਲਈ 20 ਤਰੀਕ ਨੂੰ ਐਸ.ਡੀ.ਐਮ ਫੂਲ ਦੇ ਦਫਤਰ ਅੱਗੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ । ਮੀਟਿੰਗ ਵਿੱਚ ਸਿਮਰਤ ਸਿੰਘ ਗੋਸੀ ਤੇ ਕਿਸਾਨ ਆਗੂ ਬਲਕਰਨ ਸਿੰਘ ਤੇ ਗੁਰਬਚਨ ਸਿੰਘ ਭੰੂਦੜ ਵੀ ਸ਼ਾਮਲ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!