9.8 C
United Kingdom
Monday, June 8, 2026

More

    ਬੀਹਲਾ ਦਾ ਆਮ ਆਦਮੀ ਪਾਰਟੀ ਨਾਲ ਕੋਈ ਸਬੰਧ ਨਹੀਂ- ਵਿਧਾਇਕ ਪੰਡੋਰੀ

    ਮਹਿਲ ਕਲਾਂ 8 ਜੁਲਾਈ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਪੰਜਾਬ ਏਕਤਾ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਬੀਹਲਾ ਵੱਲੋਂ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਚੋ ਸਾਮਲ ਹੋਣ ਨਾਲ ਜਿਲਾ ਬਰਨਾਲਾ ਦੀ ਰਾਜਨੀਤੀ ਚੋ ਹਲਚਲ ਪੈਦਾ ਹੋਈ ਹੈ ਦਵਿੰਦਰ ਸਿੰਘ ਬੀਹਲਾ ਨੇ ਵੱਲੋਂ ਖੁਦ ਨੂੰ ਆਮ  ਆਦਮੀ ਪਾਰਟੀ ਦਾ ਦੱਸੇ ਜਾਣ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਤਿੱਖਾ ਪ੍ਰਤੀਕਰਮ  ਦਿੱਤਾ ਹੈ ਇਸ ਸਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋ ਵਿਧਾਇਕ ਕੁਲਵੰਤ ਸਿੰਘ ਪੰਡੋਰੀ  ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਆਗੂ ਕੋਲ ਤਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਵੀ ਨਹੀਂ ।ਉਨ੍ਹਾਂ ਨੇ ਦੱਸਿਆ ਇਸ ਆਗੂ ਵੱਲੋਂ ਪਿਛਲੇ ਕਈ ਦਿਨਾਂ ਤੋਂ ਮੀਡੀਆ ਨੂੰ ਆਮ ਆਦਮੀ ਪਾਰਟੀ ਦਾ ਆਗੂ ਦੱਸ ਕੇ ਗੁੰਮਰਾਹ ਕੀਤਾ ਜਾ ਰਿਹਾ ਸੀ ਉਨ੍ਹਾਂ ਨੇ ਕਿਹਾ ਕਿ ਇਹ ਆਗੂ ਕਹਿ ਰਿਹਾ ਹੈ ਕਿ ਮੈਂ ਜਿਲਾ ਬਰਨਾਲਾ ਦੀਆ ਤਿੰਨੇ ਵਿਧਾਨ ਸਭਾ ਸੀਟਾਂ ਜਿਤਾਉਣ ਦਾ ਦਾਅਵਾ ਕਰਨ ਵਾਲੇ ਇਸ ਆਗੂ  ਦੀ ਆਮ ਆਦਮੀ ਪਾਰਟੀ ਨੂੰ ਕੋਈ ਦੇਣ ਨਹੀਂ ਹੈ ਉਨਾ ਨੇ ਦੱਸਿਆ ਕਿ ਇਸ ਆਗੂ ਨੇ ਸਾਡੇ  ਇਲਾਕੇ ਪ੍ਰਚਾਰ ਕਰਨ ਦੀ ਥਾਂ ਭੁਲੱਥ ਇਲਾਕੇ ਵਿੱਚ ਜਾ ਕੇ ਸ ਸੁਖਪਾਲ ਸਿੰਘ ਖਹਿਰਾ ਦੀ ਮਦਤ ਕੀਤੀ ਸੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!