15.3 C
United Kingdom
Monday, June 22, 2026

More

    ਉਸ ਦਾ ਇੱਕ-ਇੱਕ ਬੋਲ

    ਰਜਨੀ ਵਾਲੀਆ, ਕਪੂਰਥਲਾ

    ਉਸ ਦਾ ਇੱਕ-ਇੱਕ ਬੋਲ,
    ਮੈਨੂੰ ਬੀਮਾਰ ਹੋਈ ਨੂੰ ਵੀ,
    ਸਕੂਨੇ ਕਰਾਰ ਦੇ ਦੇਂਦਾ ਏ |
    ਮੈਂ ਬੁਝੀ ਵੀ ਜਗ ਪੈਨੀ ਆਂ,
    ਉਸਦਾ ਕਿਹਾ ਹਰ ਸ਼ਬਦ,
    ਮੈਨੂੰ ਏਨਾਂ ਪਿਆਰ ਦੇ ਦੇਂਦਾ ਏ |
    ਤੇ ਫੇਰ,
    ਤੇ ਫੇਰ,
    ਇੰਝ ਲਗਦੈ|
    ਕਿ ਜੀਵੇਂ ਦਿਲ ਦੀ ਰੀਝ,
    ਪੂਰੀ ਹੋਣ ਨੂੰ ਆਈ ਏ |
    ਪਰ ਅੱਖਰਾ ਦੱਸ ਵੇ ਏ,
    ਕਿਹਾ ਜਨਮ ਏ,
    ਕੇਹਾ ਮਿਲਾਪ ਏ,
    ਕਿਉਂ ਸਾਡੇ ਦੋਹਾਂ ਵਿੱਚ ਜੁਦਾਈ ਏ |
    ਕਿਉ ਜੁਦਾਈ ਏ,
    ਮੇਰੇ ਤੇ ਮੇਰੇ ਅੱਖਰ ਵਿੱਚ,
    ਉਹ ਅੱਖਰ ਜਿਸ ਦੀ ਮੈਂ,
    ਜਾਨ ਤੋਂ ਵੀ ਵੱਧ ਸੰਭਾਲ,
    ਕਰਦੀ ਹਾਂ |
    ਜਿਸਨੂੰ ਮੈਂ ਮਨ ਦੀ ਕਿਤਾਬ
    ਚੋਂ ਪੜਦੀ ਹਾਂ ਤੇ,
    ਲਿਖਣ ਲੱਗਿਆਂ ਖਿਆਲ ਕਰਦੀ ਹਾਂ |
    ਅੱਖਰ ਅਉਂਦਾ ਏ ਤਾ ਮੈਂ,
    ਦੁੱਧ ਰੰਗੇ ਕਾਗਜ਼ ਤੇ ਸਿਰਜਦੀ ਹਾਂ |
    ਕਵਿਤਾਵਾਂ,
    ਗ਼ਜ਼ਲ,
    ਰੁਬਾਈ,
    ਦੋਹੜੇ,
    ਗੀਤ,
    ਇਉਂ ਪੈ ਜਾਦੀ ਏ ਸਾਡੀ ਪਰੀਤ |
    ਝੱਟ ਘੜ ਧਰਦੈ ਮੇਰਾ ਅੱਖਰ ਹਰ,
    ਵੰਨਗੀ ਵਿੱਚ ਮੇਰੇ ਲਈ,
    ਖੂਬਸੂਰਤ ਰਚਨਾ |
    ਉਸਦਾ ਵੀ ਮੇਰੇ ਵਾਂਗੂ,
    ਗੂੜਾ ਰਿਸ਼ਤਾ ਏ ਸੱਚਨਾ |
    ਮੈਨੂੰ ਤੇਹ ਲਗਦੀ ਏ ਜਦੋਂ,
    ਮੈਂ ਅੱਖਰ ਨੂੰ ਪੀ ਲੈਂਦੀ ਹਾਂ |
    ਅੱਖਰ ਨੂੰ ਮਹਿਸੂਸ ਕਰਦੀ ਹਾਂ |
    ਅੱਖਰ ਨਾਲ ਅੱਖਰ ਹੋ ਕੇ ਜੀਅ ਲੈਂਦੀ ਹਾਂ |
    ਰਜਨੀ ਕਰਦੀ ਅੱਖਰ ਦੇ ਨਾਲ,
    ਧੁਰ ਅੰਦਰ ਤੋਂ ਪਿਆਰ |
    ਓਨਾਂ ਆਪਣੇ ਆਪ ਤੇ ਨਹੀਂ,
    ਜਿੰਨਾਂ ਉਸ ਉੱਤੇ ਇਤਬਾਰ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!