15.3 C
United Kingdom
Monday, June 22, 2026

More

    ਕਸਮ

    ਦੁੱਖਭੰਜਨ ਰੰਧਾਵਾ
    0351920036369

    ਨੀ ਜਾਣ ਲੱਗਾ ਸੀ ਘਰ ਨੂੰ,
    ਪਰ ਮੈਂ ਜਾ ਨਹੀਂ ਪਾਇਆ |
    ਕਿਸੇ ਤੇਰੀ ਕਸਮ ਦਿੱਤੀ ਸੀ,
    ਤੇ ਓ ਮੈਂ ਖਾ ਨਹੀਂ ਪਾਇਆ |

    ਇੱਕ ਬੂੰਦ ਬਣ ਜਾਣੈਂ ਤੇ,
    ਯਾਰੋ ਅੱਖੋਂ ਵਹਿ ਤੁਰਨੈਂ |
    ਜਾਂ ਕੱਚਾ ਘੜਾ ਬਣਕੇ,
    ਪਾਣੀ ਦੇ ਵਿੱਚ ਖੁਰਨੈ |
    ਮਨ ਇੱਕ ਕਮਲਾ ਏ,
    ਜਿਨੂੰ ਸਮਝਾ ਨਹੀਂ ਪਾਇਆ |
    ਕਿਸੇ ਤੇਰੀ ਕਸਮ ਦਿੱਤੀ ਸੀ

    ਮੈਂ ਸੱਜਣਾ ਲਈ ਦੁਆ ਵਰਗਾ,
    ਹਰ ਪਲ ਹੀ ਖੈਰ ਮੰਗਦਾ |
    ਤੇਰੇ ਲਈ ਛਾਂ ਭਾਲਾਂ ਤੇ,
    ਆਪਣੇ ਲਈ ਦੁਪਹਿਰ ਮੰਗਦਾ |
    ਲੋਕੀ ਰੋਦੇ ਨੂੰ ਵੇਖ ਹੱਸਦੇ,
    ਕੋਈ ਵਰਾ ਨਹੀ ਪਾਇਆ |
    ਕਿਸੇ ਤੇਰੀ ਕਸਮ ਦਿੱਤੀ ਸੀ

    ਦੁੱਖਭੰਜਨ ਤੇਰਾ ਹੋ ਕੇ ਮਰਜੇਗੇ,
    ਓਦੇ ਧੁਰ ਚੋ ਆਵਾਜ਼ ਆਈ |
    ਤੇਰੇ ਨਾ ਦੀ ਖੈਰ ਮੰਗਦਾ,
    ਜੋ ਸੀਨੇ ਚੋ ਸਾਹ ਜਾਵੇ |
    ਮੈਂ ਛੱਡ ਦੇਨਾ ਵਰਕੇ ਤੇ,
    ਗਮ ਛੁਪਾ ਨਹੀ ਪਾਇਆ |
    ਕਿਸੇ ਤੇਰੀ ਕਸਮ ਦਿੱਤੀ ਸੀ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!