11.3 C
United Kingdom
Sunday, May 19, 2024

More

    ਯੂਕੇ ‘ਚ ਹਰ ਨਾਗਰਿਕ ਨੂੰ ਮਿਲ ਸਕਦੇ ਹਨ £500 ਦੇ ਵਾਊਚਰ, ਜਾਣੋ ਕਿਉਂ?

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਕੋਰੋਨਾਵਾਇਰਸ ਸੰਕਟ ਨਾਲ ਜੂਝ ਰਹੇ ਕਾਰੋਬਾਰਾਂ ਵਿੱਚ ਖਰਚ ਕਰਨ ਲਈ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਚਾਂਸਲਰ ਸਾਰੇ ਬ੍ਰਿਟਿਸ਼ ਲੋਕਾਂ ਨੂੰ ਸੈਂਕੜੇ ਪੌਂਡ ਦੇ ਵਾਊਚਰ ਦੇਣ ਦੀ ਯੋਜਨਾ ਉੱਤੇ ਵਿਚਾਰ ਕਰ ਰਿਹਾ ਹੈ। ਜਿਹਨਾਂ ਨੂੰ ਅਰਥ ਵਿਵਸਥਾ ਦੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਖੇਤਰਾਂ ਵਿੱਚ ਵਰਤਣ ਲਈ ਸਾਰੇ ਬਾਲਗਾਂ ਨੂੰ £500 ਅਤੇ ਬੱਚਿਆਂ ਨੂੰ £250 ਮਿਲ ਸਕਦੇ ਹਨ। ਚਾਂਸਲਰ ਰਿਸ਼ੀ ਸੁਨਾਕ ਬੁੱਧਵਾਰ ਨੂੰ ਬ੍ਰਿਟੇਨ ਦੇ ਕਾਰੋਬਾਰਾਂ ਦੀ ਸਹਾਇਤਾ ਲਈ ਨੀਤੀਆਂ ਦੀ ਰੂਪ ਰੇਖਾ ਤਿਆਰ ਕਰਨ ਜਾ ਰਿਹਾ ਹੈ। ਇਹ ਇਕ ਯੂਨੀਵਰਸਲ ‘ਹਾਈ ਸਟ੍ਰੀਟ ਵਾਊਚਰ’ ਸਕੀਮ ਹੈ, ਜਿਸ ਵਿਚ ਪ੍ਰਤੀ ਬਾਲਗ £500 ਅਤੇ ਪ੍ਰਤੀ ਬੱਚਾ £250 ਦੀ ਕੀਮਤ ਦੇ ਵਾਊਚਰ ਹੋਣ ਦੀ ਸੰਭਾਵਨਾ ਹੈ ਅਤੇ ਇਹ ਸਿਰਫ ਉਹਨਾਂ ਸੈਕਟਰਾਂ ਵਿਚ ਹੀ ਖਰਚੇ ਜਾਣ ਜਾ ਸਕਣਗੇ ਜਿੱਥੇ ਬਹੁਤ ਜ਼ਿਆਦਾ ਜਰੂਰਤ ਹੈ। ਇਹ ਲਗਭਗ 30 ਬਿਲੀਅਨ ਪਾਊਂਡ ਦੀ ਸਹਾਇਤਾ ਵਾਊਚਰਾਂ ਜਾਂ ਸਮਾਰਟ ਕਾਰਡਾਂ ਦੁਆਰਾ ਕੀਤੀ ਜਾਏਗੀ ਅਤੇ ਇੱਕ ਨਿਸ਼ਚਤ ਸਮਾਂ ਸੀਮਾ, ਸੰਭਾਵਤ ਤੌਰ ‘ਤੇ ਇੱਕ ਸਾਲ ਵਿੱਚ ਖਰਚਣੇ ਹੋਣਗੇ। ਪਰ ਜੇ ਬ੍ਰਿਟੇਨ ਨੂੰ ਵਾਇਰਸ ਦੀ ਦੂਜੀ ਲਹਿਰ ਦੀ ਮਾਰ ਪੈ ਜਾਂਦੀ ਹੈ ਅਤੇ ਸੈਕਟਰਾਂ ਨੂੰ ਬੰਦ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਇਹਨਾਂ ਨੂੰ ਖਾਰਿਜ਼ ਕੀਤਾ ਜਾ ਸਕਦਾ ਹੈ।

    PUNJ DARYA

    Leave a Reply

    Latest Posts

    error: Content is protected !!