ਨਿੱਤ ਨਵੇਂ ਫਰਮਾਨ ਪੜ੍ਹਾਉਣ ਦੇ,ਸਰਕਾਰ ਹੈ ਜਾਰੀ ਕਰਦੀ|
ਔਨਲਾਈਨ ਪੜ੍ਹਾਈ ਕਰਾਉਣ ਤੋਂ ਪਹਿਲਾਂ,ਹਾਲਤ ਦੇਖੋ ਘਰ ਦੀ|
ਆਇਆ ਸੰਦੇਸ਼ਾਂ ਅੱਜ ਵੀ ਸਕੂਲ ਨੂੰ,ਘਰ-ਘਰ ਜਾ ਕੇ ਆਉਣਾ,
ਮੋਬਾਇਲ,ਟੀ.ਵੀ,ਬੈਂਕ,ਆਧਾਰ ਦੀ ਸੂਚਨਾ ਮੇਲ
ਪਹੁੰਚਾਉਣਾ |
ਕਰ ਕੇ ਤਿਆਰੀ ਜਾਂਚਣ ਲਈ, ਜਦੋਂ ਮਾਸਟਰ ਜੀ ਪੈਰ ਵਿਹੜੇ ਪਾਇਆ,
ਹਾਲਤ ਦੇਖ ਗਰੀਬਾਂ ਤੇ ਝੁੱਗੀਆਂ ਦੀ ਉਸ ਦਾ ਦਿਲ ਘਬਰਾਇਆ |
ਕਿੱਧਰੇ ਨੰਗ-ਧੜੰਗੇ ਫਿਰਨ ਨਿਆਣੇ ਤੇ ਕਿੱਧਰੇ ਬਿਮਾਰੀ ਨਾਲ ਜੂਝੇ ਕੋਈ,
ਔਨਲਾਈਨ ਪੜ੍ਹਾਈ ਕਿਵੇਂ ਕਰੂਗਾ,ਜੋ ਖੇਤਾਂ ਵਿੱਚ ਝੋਨਾ ਜਾਵੇ ਬੋਈ?
ਨਾ ਟੱਚ ਮੋਬਾਇਲ,ਨਾ ਟੀ.ਵੀ ਦਾ ਨਾਮੋ-ਨਿਸ਼ਾਨ ਪਾਇਆ,
ਕੋਈ ਸ਼ਾਮ ਦੀ ਰੋਟੀ ਕਮਾਉਣ ਦੀ ਖਾਤਰ ਘਰ ਨਹੀਂ ਸੀ ਜਾਇਆ |
ਇਹ ਦੇਖ ਮਾਸਟਰ ਜੀ ਨੇ ਫਿਰ ਵੀ ਹੌਂਸਲਾ ਉਹਨਾਂ ਨੂੰ ਦਿੱਤਾ,
ਬੈੰਕ ਦੀ ਫੋਟੋ ਕਾਪੀ ਕਰ,ਕਿਤਾਬ ਫੜਾ,ਪੂਰਾ ਕੀਤਾ ਕਿੱਤਾ |
ਮੰਨਿਆ ਪੜ੍ਹਨਾ ਹੈ ਲਾਜ਼ਮੀ,ਗਰੀਬ-ਅਮੀਰ ਬੱਚਿਆਂ ਤਾਈਂ,
ਔਨਲਾਈਨ ਪੜ੍ਹਾਈ ਲਈ ਬੱਚਿਆਂ ਜਾਨ ਵੱਢ-ਵੱਢ ਖਾਈ |
‘ਜਲੰਧਰੀ’ ਆਪਣੀ ਕਲਮ ਨਾਲ ਇਹ ਸੰਦੇਸ਼ ਪਹੁੰਚਾਉਣਾ ਚਾਹਵੇ,
ਸਰਕਾਰੀ ਸਕੂਲ ਦੇ ਬੱਚਿਆਂ ਦੀ ਦਸ਼ਾ,ਪ੍ਰਾਈਵੇਟ ਨਾਲ ਨਾ ਟਕਰਾਵੇ |
ਅਮਨਦੀਪ ਕੌਰ ਜਲੰਧਰੀ
88720-40085