11.9 C
United Kingdom
Wednesday, May 8, 2024

More

    ਜੱਗੀ ਕੁੱਸਾ ਦੇ ਨਾਵਲ ਹੁਣ “ਐਮਾਜ਼ਨ” ‘ਤੇ ਵੀ ਉਪਲਬਧ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਪੰਜਾਬੀ ਨਾਵਲਕਾਰੀ ਵਿੱਚ ਸ਼ਿਵਚਰਨ ਜੱਗੀ ਕੁੱਸਾ ਦਾ ਨਾਮ ਗੁੱਝਾ ਨਹੀਂ ਹੈ। ਮੇਲਿਆਂ ਮੁਸਾਹਬਿਆਂ ‘ਤੇ ਪੁਸਤਕ ਪ੍ਰਦਰਸ਼ਨੀਆਂ ਵਿੱਚ ਵਿਕਦੇ ਵਿਕਦੇ ਜੱਗੀ ਕੁੱਸਾ ਦੇ ਨਾਵਲ “ਐਮਾਜ਼ਨ” ਵਰਗੀ ਵਿਸ਼ਵ ਪ੍ਰਸਿੱਧ ਵੈੱਬਸਾਈਟ ਰਾਹੀਂ ਵੀ ਵਿਕਣੇ ਸ਼ੁਰੂ ਹੋ ਗਏ ਹਨ। ਅਣਗਿਣਤ ਕਹਾਣੀਆਂ, ਢਾਈ ਦਰਜਨ ਤੋਂ ਵੱਧ ਪੰਜਾਬੀ ਨਾਵਲਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਨਿਰੰਤਰ ਕਰਦੇ ਆ ਰਹੇ ਜੱਗੀ ਕੁੱਸਾ ਦੇ ਤਿੰਨ ਨਾਵਲ ਹੁਣ ਅੰਗਰੇਜ਼ੀ ਅਨੁਵਾਦ ਹੋ ਕੇ ਵੀ ਵਿਕ ਰਹੇ ਹਨ। ਲਿਖਤ ਰਾਹੀਂ ਫਿਲਮ ਵਾਂਗ ਦ੍ਰਿਸ਼ ਪੇਸ਼ ਕਰਨ ਦਾ ਹੁਨਰ ਤੇ ਠੇਠ ਸ਼ਬਦਾਵਲੀ ਜੱਗੀ ਕੁੱਸਾ ਦਾ ਗੁਣ ਹੈ।

    “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਉਹਨਾਂ ਜਿੱਥੇ ਹੁਣ ਤੱਕ ਪਾਠਕਾਂ ਵੱਲੋਂ ਮਿਲਦੇ ਆ ਰਹੇ ਪਿਆਰ ਸਤਿਕਾਰ ਲਈ ਪੰਜਾਬੀਆਂ ਦਾ ਧੰਨਵਾਦ ਕੀਤਾ, ਉੱਥੇ ਦੱਸਿਆ ਕਿ ਉਹ ਅੱਜ ਕੱਲ੍ਹ ਆਪਣੀ ਸਵੈ-ਜੀਵਨੀ “ਬਾਜੀ ਲੈ ਗਏ ਕੁੱਤੇ” ਲਿਖ ਰਹੇ ਹਨ, ਜਿਸ ਵਿੱਚ ਬਹੁਤ ਕੌੜੇ ਮਿੱਠੇ ਅਨੁਭਵਾਂ ਦਾ ਖੁਲਾਸਾ ਸਾਹਮਣੇ ਆਵੇਗਾ।

    ਦੇਸ਼ ਵਿਦੇਸ਼ ਵਿੱਚ ਬੈਠਿਆਂ ਘਰ ਦੇ ਦਰਵਾਜ਼ੇ ‘ਤੇ ਉਹਨਾਂ ਦੇ ਨਾਵਲ ਮੰਗਵਾਉਣ ਲਈ ਇਸ ਲਿੰਕ ਨੂੰ ਖੋਲ੍ਹ ਕੇ ਪਹੁੰਚ ਕੀਤੀ ਜਾ ਸਕਦੀ ਹੈ।

    https://www.amazon.com/s?k=Jaggi+Kussa&rh=n%3A283155&ref=is_s

    PUNJ DARYA

    Leave a Reply

    Latest Posts

    error: Content is protected !!