4.2 C
United Kingdom
Saturday, March 7, 2026

More

    ਹੈਰਾਨ ਕਰਨ ਵਾਲ਼ਾ ਹੈ ਪਥਰਾਲਾ ਦੇ ਤਾਰੀ ਦਾ “ਦੇਸੀ ਜੁਗਾੜ”

    ਬਹਾਦਰ ਸਿੰਘ ਪਥਰਾਲਾ
    ਹੋਣ ਨੂੰ ਕੀ ਨਹੀਂ ਹੁੰਦਾ? ਪੰਜਾਬੀ ਹਮੇਸ਼ਾ ਹੀ ਨਵੀਆਂ ਕਾਢਾਂ ਦੇ ਕਾਢੂ ਮੰਨੇ ਗਏ ਨੇ। ਕੁਝ ਇਹੋ ਜਿਹਾ ਹੀ ਕਰ ਵਿਖਾਇਆ ਹੈ ਪਿੰਡ ਪਥਰਾਲਾ ਜਿਲ੍ਹਾ ਬਠਿੰਡਾ ਦੇ ਨੌਜਵਾਨ ਮਿਸਤਰੀ ਅਵਤਾਰ ਸਿੰਘ ਤਾਰਾ ਨੇ। ਅਵਤਾਰ ਸਿੰਘ ਤਾਰਾ ਪੇਸ਼ੇ ਤੋਂ ਵਰਕਸ਼ਾਪ ਦਾ ਕੰਮ ਕਰਦਾ ਹੈ।
    ਅਵਤਾਰ ਸਿੰਘ ਦੀ ਦੁਕਾਨ ‘ਤੇ ਹਮੇਸ਼ਾ ਹੀ ਕਿਸਾਨਾਂ ਦਾ ਆਉਣਾਂ ਜਾਣਾ ਬਣਿਆ ਰਹਿੰਦਾ ਹੈ। ਖੇਤੀਬਾੜੀ ਦੇ ਸੰਦ ਬਣਾਉਣ ਤੇ ਰਿਪੇਅਰ ਕਰਵਾਉਣ ਕਿਸਾਨ ਆਉਂਦੇ ਜਾਂਦੇ ਰਹਿੰਦੇ ਹਨ।
    ਇੱਕ ਦਿਨ ਕਿਸੇ ਕਿਸਾਨ ਨੇ ਅਵਤਾਰ ਸਿੰਘ ਨੂੰ ਕਿਹਾ “ਯਾਰ ਖੇਤ ਮੋਟਰਾਂ ਤੋਂ ਸੋਲਰ ਪਲੇਟਾਂ ਚੋਰੀ ਹੋ ਜਾਂਦੀਆਂ ਹਨ ਜਾਂ ਕੋਈ ਸ਼ਰਾਰਤੀ ਅਨਸਰ ਤੋੜ ਜਾਂਦੇ ਹਨ। ਇਹਦਾ ਕੋਈ ਹੱਲ ਹੋ ਜਾਵੇ।” ਬੱਸ ਫੇਰ ਕਲਾਕਾਰ ਬੰਦੇ ਨੂੰ ਇਸ਼ਾਰਾ ਹੀ ਬਹੁਤ ਹੁੰਦਾ ਹੈ। ਮਿਸਤਰੀ ਅਵਤਾਰ ਸਿੰਘ ਨੇ ਤੁਰਦਾ ਫਿਰਦਾ ਸੋਲਰ ਸਿਸਟਮ ਟਰਾਲੀ ਨੁਮਾ ਜੁਗਾੜ ਤਿਆਰ ਕਰ ਦਿੱਤਾ ।
    ਇਸ ਟਰਾਲੀ ਦੇ ਸੋਲਾਂ ਪਲੇਟਾਂ ਲੱਗਦੀਆਂ ਹਨ। ਜੋ ਕੇ ਦਰਾਜਾਂ ਦੀ ਤਰ੍ਹਾਂ ਅੰਦਰ ਬਾਹਰ ਅਸਾਨੀ ਨਾਲ ਖੁੱਲਦੀਆਂ ਹਨ।
    ਟਰਾਲੀ ਨੂੰ ਇੱਕ ਆਦਮੀ ਟਰੈਕਟਰ ਜਾਂ ਹੋਰ ਜੀਪ ਕਾਰ ਦੀ ਸਹਾਇਤਾ ਨਾਲ ਇੱਕ ਥਾਂ ਤੋਂ ਦੂਜੀ ਥਾਂ ‘ਤੇ ਲਿਜਾ ਸਕਦਾ ਹੈ।
    ਖੇਤ ਤੋਂ ਘਰ ਜਾਂ ਹੋਰ ਥਾਂ ਲਿਜਾਣ ਤੇ ਸੜਕ ‘ਤੇ ਜਗ੍ਹਾ ਵੀ ਇੱਕ ਟਰਾਲੀ ਜਿੰਨੀ ਹੀ ਘੇਰਦਾ ਹੈ।
    ਜਦੋਂ ਖੇਤਾਂ ਵਿੱਚ ਮੋਟਰ ਦੇ ਪਾਣੀ ਦੀ ਜਰੂਰਤ ਨਾ ਹੋਵੇ ਤੁਰਦੇ ਫਿਰਦੇ ਸੋਲਰ ਸਿਸਟਮ ਨੂੰ ਬਰਸਾਤਾਂ ਦੇ ਮੌਸਮ ਵਿੱਚ ਘਰ ਲਿਆ ਕੇ ਘਰ ਦੇ ਏ ਸੀ ਪੱਖੇ ਕੂਲਰ ਆਦਿ ਚਲਾ ਸਕਦੇ ਹਾਂ।
    ਤੁਰਦੇ ਫਿਰਦੇ ਸੋਲਰ ਸਿਸਟਮ ਨੂੰ ਦੂਰ ਦੂਰ ਤੋਂ ਲੋਕੀ ਦੇਖਣ ਆ ਰਹੇ ਹਨ। ਪਿੰਡ ਪਥਰਾਲਾ ਦੇ ਲੋਕ ਵੀ ਆਪਣੇ ਪਿੰਡ ਦੇ ਨੌਜਵਾਨ ਮਿਸਤਰੀ ਤੇ ਮਾਣ ਮਹਿਸੂਸ ਕਰ ਰਹੇ ਹਨ। ਅਸੀਂ ਆਸ ਕਰਦੇ ਹਾਂ ਕਿ ਮਿਸਤਰੀ ਅਵਤਾਰ ਸਿੰਘ ਤਾਰਾ ਏਸੇ ਤਰ੍ਹਾਂ ਨਵੀਆਂ ਖੋਜਾਂ ਕਰਦਾ ਰਹੇਗਾ ਤੇ ਆਪਣੇ ਪਿੰਡ ਤੇ ਨਗਰ ਦਾ ਨਾਮ ਰੌਸ਼ਨ ਕਰੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!