ਰਜਨੀ ਵਾਲੀਆ, ਕਪੂਰਥਲਾ
ਹਰ ਹਾਲ ‘ਚ ਹੱਸਣਾ ਵੇ,
ਮੈਂ ਦੁੱਖ ਤੈਨੂੰ ਈ ਦੱਸਣਾ ਵੇ |
ਹੁਣ ਤੇਰੇ ਕਰਕੇ ਜਿਉਨੀ ਆਂ,
ਮੈਂ ਤੇਰੇ ਅੰਦਰ ਵੱਸਣਾ ਵੇ |
ਤੂੰ ਮੇਰੇ ਸਾਹੀਂ ਰਚਣ ਲੱਗਾ,
ਤੂੰ ਖੁਸ਼ਬੋਈ ਫੁੱਲਾਂ ਦੀ |
ਤੂੰ ਮੇਰੇ ਉੱਤੇ ਦੇਨਾਂ ਏ,
ਵੇ ਨਿੱਤ ਲੋਈ ਫੁੱਲਾਂ ਦੀ |
ਵੇ ਸਾਡਾ ਨੇੜ ਹੋਇਆ ਤੱਕਕੇ,
ਲੋਕਾਂ ਮੱਚਣਾ ਈ ਮੱਚਣਾ ਵੇ |
ਹੁਣ ਤੇਰੇ ਕਰਕੇ ਜਿਉਨੀ
ਵੇ ਤੂੰ ਨਿਸ਼ਾਨੀ ਦੇ ਦੇਨੈਂ,
ਮੈਨੂੰ ਰੋਜ਼ ਸਵੇਰ ਨੂੰ |
ਖੁਸੀ਼ ਨਾ ਪੈਲਾਂ ਪਾਉਂਦੀ ਵੇ,
ਲੱਗੇ ਮੌਜ ਸਵੇਰ ਨੂੰ |
ਮੇਰਾ ਛੱਲੇ ਏ ਸੱਜਣਾ,
ਤੇਰੀ ਉਗੰਲੀ ਵਿੱਚ ਫਸਣਾ ਵੇ |
ਹੁਣ ਤੇਰੇ ਕਰਕੇ ਜੀਉਨੀ ਆਂ
ਮੈਂ ਕਰਨਾ ਨਹੀਂ ਸੀ ਵੇ,
ਪਰ ਰੱਬ ਨੇਂ ਕਰਾਇਆ ਏ |
ਮੈਂ ਤੇਰੀ ਧੁਰ ਤੋਂ ਸੀ,
ਤੇ ਤੈਨੂੰ ਮੇਰਾ ਬਣਾਇਆ ਏ |
ਬਣ ਡਲੀ ਸ਼ਹਿਦ ਦੀ ਵੇ,
ਤੇਰੇ ਵਿੱਚ ਰੱਸਣਾ ਏ |
ਹੁਣ ਤੇਰੇ ਕਰਕੇ ਜੀਉਨੀ ਆ |
ਕਿੰਨਾਂ ਹਾਲਾਂ ਦੇ ਵਿੱਚ ਮੈਂ,
ਤੇਰੇ ਬਿਨ ਰਹਿ ਲਿਆ ਵੇ |
ਤੇਰੇ ਬਾਜੋਂ ਦੁੱਖ ਸੱਤਾਂ ਜਨਮਾ ਦਾ,
ਰਜਨੀ ਨੇ ਸਹਿ ਲਿਆ ਵੇ |
ਰੱਸਾ ਢਿੱਲਾ ਛੱਡਤਾ ਵੇ,
ਹੁਣ ਮੈ ਨਈਂ ਕੱਸਣਾ ਵੇ |
ਹੁਣ ਤੇਰੇ ਕਰਕੇ ਮੈੱ ਜੀਉਨੇ ਆ