ਰਜਨੀ ਵਾਲੀਆ, ਕਪੂਰਥਲਾ
ਮੈਂ ਆਪਣਾ ਮਨ ਸਮਝਾਉਣਾ,
ਸੀ ਸਮਝਾ ਲਿਐ |
ਜਿੰਨੂ ਆਪਣਾ ਕਹਿਣਾ ਸੀ,
ਕਹਿ ਲਿਐ |
ਜਿੰਨੂ ਆਪਣਾ ਬਣਾਉਣਾ ਸੀ,
ਬਣਾ ਲਿਐ |
ਇੱਕ ਸ਼ਬਦ ਵਸਾਉਣਾ ਸੀ,
ਦਿਲ ਅੰਦਰ ਉਹ
ਵਸਾ ਲਿਐ,ਵਸਾ ਲਿਐ |
ਇੱਕ ਅਲੌਕਿਕ ਰਿਸ਼ਮ ਏ,
ਜੋ ਮੇਰੇ ਤੋਂ ਫਨਾਂਹ ਹੋਣ ਤੱਕ ,
ਜਾਂਦੀ ਐ |
ਉਸਨੇ ਕਰਕੇ ਆਪਣਾ ਆਪਾ,
ਫਨਾਹ ਮੈਨੂ ਪਾ ਲਿਐ |
ਮੈਂ ਕਿਹੜਾ ਪਿੱਛੇ ਹਾਂ,
ਮੈਂ ਵੀ ਉਸਨੂੰ ਧਿਆ ਲਿਐ |
ਉਹ ਵਧਦਾ ਨਹੀ ਓ,
ਘੱਟ ਜਾਂਦਾ ਏ |
ਮੈ ਵੀ ਉਸਨੂੰ ਵੇਖ ਵੇਖ ਕੇ,
ਥੋੜਾ ਖੁਦ ਨੂ਼ੰ ਘਟਾ ਲਿਐ |
ਇੱਕ ਸ਼ਬਦ ਏ,
ਜੋ ਸ਼ਬਦਾਂ ਨਾਲ ਜੁੜ ਜਾਦਾ ਏ,
ਤਾ ਵਿਸਤਾਰ ਹੋਣ ਲਗਦੈ |
ਤੇ ਮੈਂ ਵੀ ਆਪਣੇਂ,
ਅੰਦਰ ਦਾ ਉਸ ਤੋਂ ਵਿਸਤਾਰ ,
ਕਰਵਾ ਲਿਐ |
ਕੁਝ ਸ਼ਬਦ ਜੋੜ ਲਈਏ,
ਤਾਂ ਕੁਝ ਤਿਆਰ ਹੁੰਦਾ |
ਰੱਬ ਦੀ ਮਰਜੀ ਏ,
ਅਜਿਹੇ ਦੌਰ ਅੰਦਰ,
ਐਂਵੇ ਨੀ ਕਿਸੇ ਨੂ਼ੰ ਕਿਸੇ ਨਾਲ,
ਪਿਆਰ ਹੁੰਦਾ |
ਦੋ ਜਹਾਨਾਂ ਨੂੰ ਪਿੱਛੇ,
ਛੱਡ ਆਏ ਹਾਂ |
ਦੋਵੇਂ ਅੱਖਰ ਹਾਂ ਅੱਖਰਾਂ,
ਨੂੰ ਪਿੱਛੇ ਛੱਡ ਆਏ ਹੋ |
ਦੋਵੇ ਅੱਖਰ ਹਾਂ ਅੱਖਰਾਂ ਨੂੰ,
ਜੜੋ ਵੱਢ ਆਏ ਹਾਂ |
ਰਜਨੀ ਅਜੀਬ ਜਿਹਾ ਸਕੂਨ,
ਮਿਲਿਐ ਤੇ ਅਹਿਸਾਸ,
ਹੋਇਆ ਏ |
ਧੰਨਭਾਗ ਨੇਂ ਮੇਰੇ,
ਕੋਈ ਤਾਂ ਅੱਖਰ ਮੇਰਾ,
ਖਾਸ ਹੋਇਆ ਏ |