9.6 C
United Kingdom
Saturday, March 7, 2026

More

    ਮੁਹੱਬਤ ਦਾ ਫਰਿਸ਼ਤਾ/ਕਾਵਿ

    ਪੰਜਾਬੀ ਦੇ ਮਹਾਨ ਖੋਜੀ ਸਾਹਿਤਕਾਰ, ਕਵੀ, ਬਾਵਨੀਕਾਰ ਸਵ: ਡਾਕਟਰ ਆਤਮ ਹਮਰਾਹੀ ਜੀ ਬਾਰੇ ਉਹਨਾਂ ਦੀ ਬੇਟੀ ਮਨਦੀਪ
    ਕੌਰ ਭੰਮਰਾ ਹੁਰਾਂ ਦੁਆਰਾ ਲਿਖੀ ਕਵਿਤਾ: ਮੁਹੱਬਤ ਦਾ ਫਰਿਸ਼ਤਾ-ਸੰਪਾਦਕ

    ਮਿਕਨਾਤੀਸੀ ਖਿੱਚ ਵਾਲ਼ੇ ਮੱਥੇ ‘ਤੇ ਜਲੌਅ,
    ਅੱਖੀਆਂ ਵਿੱਚ ਝਲਕਦੀ ਮੁਹੱਬਤ ਦੀ ਲੋਅ,
    ਸੂਹੇ ਅੱਖਰਾਂ ਸੰਗ ਰਚਿਆ ਕਾਵਿ- ਸੰਸਾਰ,
    ਹਿਜਰ ਵਸਾਲ ਦੀ ਆਵੇ ਸੋਂਹਦੀ2 ਖੁਸ਼ਬੋ।

    ਬਿਹਾਗ ਤੋਂ ਰਹਿਮਤ ਤੱਕ ਦਾ ਕਾਵਿ-ਸਫ਼ਰ
    ਆਤਮਹਮਰਾਹੀ ਤਰਲੋਚਨ ਦਾ ਹਮਸਫ਼ਰ,
    ਸਰਪੱਟ ਦੌੜਿਆ ਹਯਾਤ ਭਰ ਸਾਰੀ ਸ਼ਖਸ
    ਤਵੇ ‘ਤੇ ਥਿੰਦਾ ਤੜਪਦਾ ਰਿਹਾ ਉਮਰ ਭਰ।

    ਸੋਚਾਂ ਵਿੱਚ ਉੱਗਿਆ ਸੀ ਚਾਨਣ ਸ਼ਰਬਤੀ,
    ਬੋਲਾਂ ‘ਚ ਭਰੀ ਸੀ ਮਿਠਾਸ ਜਿਹੀ ਮੁਹੱਬਤੀ,
    ਦਿਲ ਦੀ ਅਮੀਰੀ ਸੀ ਕਮਾਲ ਸੀ ਉਸਤੁਤੀ,
    ਰੂਹ ਸੀ ਸਰਸ਼ਾਰ ਅਤੇ ਬੇਪਨਾਹ ਸੁਹਬਤੀ।

    ਕੱਦ ਗਠੀਲਾ ਸੀ ਪਰ ਹੁਸਨ ਸੀ ਬੇਨਜ਼ੀਰ,
    ਗੋਰਾ ਨਿਛੋਹ ਰੰਗ ਸੀ ਚੰਗੀ ਸੀ ਤਕਦੀਰ,
    ਮੁਹੱਬਤ ਦੀ ਰਹਿਮਤ ਸੀ ਪਿਆਰ ਦਾ ਰੂਪ,
    ਕੁਦਰਤ ਦਾ ਕ੍ਰਿਸ਼ਮਾ ਸੀ ਜੋ ਹੱਥ ਸੀ ਲਕੀਰ।

    ਨੈਣੀਂ ਵਸਦੇ ਜਲਾਲ ਸਨ ਵਸਲ ਤੇ ਹਿਜਰ,
    ਸੰਸੇ ਤੇ ਝੋਰੇ ਸੀ ਰਹਿੰਦਾ ਗ੍ਰਹਿਸਤੀ ਫਿਕਰ,
    ਮਨਦੀਪ,ਬਲਦੀਪ,ਨਵਨੀਤ ਤਿੰਨ ਬੱਚੇ ਨੇ,
    ਕਾਵਿ ਕਹੇ ਮਨਦੀਪ ਕਰੇ ਬਾਪ ਦਾ ਜ਼ਿਕਰ।

    ਜ਼ਹੀਨ ਬੜੀ ਬੁੱਧ ਤੇ ਕਵਿਤਾ ਦੀ ਰਮਜ਼ ਸੀ,
    ਖੋਜ ਕਰੇ ਆਤਮ ਤੇ ਸਾਹਿਤ ਦੀ ਸਮਝ ਸੀ,
    ਈਮਾਨ,ਪ੍ਰਟੋਨ,ਜ਼ਿਕਰ ਤੇ ਬਾਵਨੀਕਾਰ ਸੀ,
    ਪਿਆਰ,ਇਤਿਹਾਸ, ਲੋਕਤਾ ਦਾ ਦਰਦ ਸੀ।

    ਮੁਹੱਬਤ ਦਾ ਫਰਿਸ਼ਤਾ ਤੇ ਉਹ ਨੇਕ ਰੂਹ ਸੀ,
    ਜਵਾਨੀ ਬਿਤਾਈ ਸਾਰੀ ਖੇਤ ਜਿੱਥੇ ਖੂਹ ਸੀ,
    ਨਿੱਘਾ ਸਨੇਹ ਬਾਬਾ ਪੋਤਾ ਰਹਿੰਦੇ ਖੇਤ ਸੀ,
    ਮੋਗੇ ਸ਼ਹਿਰ ਦੀ ਦੁੱਨੇ ਕੀ ਪੱਤੀ ਦੀ ਜੂਹ ਸੀ।

    -ਮਨਦੀਪ ਕੌਰ ਭੰਮਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!