ਗੁਰਪ੍ਰੀਤ ਸਿੰਘ ਜਖਵਾਲੀ
ਪੰਜ-ਆਬ ਤੋਂ ਬਣਿਆ ਪੰਜਾਬ ਅੱਜ ਨਸ਼ਿਆਂ ਦਾ ਪੰਜਾਬ ਸੱਦਿਆ ਜਾ ਰਿਹਾ ਹੈ, ਇਸ ਪੰਜ-ਆਬ ਨੂੰ ਛੇਵਾਂ ਨਾਂ ਨਸ਼ਾ ਦੇਣ ਵਿੱਚ ਸਾਡੀਆਂ ਸਰਕਾਰਾਂ ਦੇ ਨਾਲ ਨਾਲ ਲਾਲਚੀ ਤੇ ਬੇਗ਼ੈਰਤ ਲੋਕਾਂ ਦੀ ਅਹਿਮ ਭੂਮਿਕਾ ਰਹੀ ਹੈ।
ਸਾਡੇ ਸਾਰਿਆਂ ਲਈ ਤੇ ਸਰਕਾਰ ਚਲਾਉਣ ਵਾਲਿਆਂ ਲਈ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਸਾਡੀਆਂ ਸਰਕਾਰਾਂ ਨਸ਼ਿਆਂ ਨੂੰ ਵੇਚਕੇ ਉਪਰੋਂ ਟੈਕਸ ਵਸੂਲ ਕਰਕੇ ਆਪਣਾ ਤੇ ਆਪਣੇ ਸਕੇ ਸਬੰਧੀਆਂ ਦੇ ਢਿੱਡ ਭਰ ਰਹੀਆਂ ਹਨ।
ਜੋ ਅੱਜ ਦੀ ਸਥਿਤੀ ਕੋਰੋਨਾ ਮਹਾਂਮਾਰੀ ਦੇ ਦੌਰਾਨ ਬਣੀ ਹੋਈ ਹੈ, ਉਸ ਤੋਂ ਸਾਨੂੰ ਸਾਰਿਆਂ ਨੂੰ ਬਹੁਤ ਕੁੱਝ ਸਿੱਖਣ ਦੀ ਲੋੜ ਹੈ,ਪਰ ਸਾਡੀਆਂ ਸਰਕਾਰਾਂ ਨੇ ਸਬਕ ਲੈਣ ਦੀ ਵਜਾਏ,ਆਪਣੇ ਘਾਟੇ ਵਾਧੇ ਲੈਕੇ ਬੈਠ ਗਈਆਂ।
ਸਾਨੂੰ ਸਾਰਿਆਂ ਨੂੰ ਇੱਕ ਗੱਲ ਤੇ ਭਲੀ ਭਾਂਤ ਹੀ ਸਮਝ ਲੈਣੀ ਚਾਹੀਦੀ ਹੈ ਕੀ ਸਰਕਾਰ ਲਈ ਬੰਦੇ ਦੀ ਕੋਈ ਕੀਮਤ ਨਹੀਂ ਹੈ,ਹਾਂ ਕੀਮਤ ਉਦੋਂ ਹੁੰਦੀ ਹੈ ਜਦੋਂ ਸਿਰ ਤੇ ਵੋਟਾਂ ਦਾ ਟੂਟਰ ਬੋਲ ਰਿਹਾ ਹੁੰਦਾ ਹੈ ਤੇ ਫਿਰ ਵੋਟਾਂ ਤੋਂ ਬਾਅਦ ਇਹ ਸਰਕਾਰਾਂ ਤੇ ਜਿੱਤੇ ਹੋਏ ਮਤਲਬੀ ਲੀਡਰਾਂ ਨੂੰ ਆਮ ਲੋਕਾਂ ਦੀ ਯਾਦ ਤੇ ਕੀ..?ਪਿੰਡਾਂ ਦੇ ਪਿੰਡ ਭੁੱਲ ਜਾਂਦੇ ਹਨ।
ਸ਼ੁਕਰੀਆ ਤੇ ਕਰਨਾ ਜ਼ਰੂਰ ਬਣਦਾ ਹੈ ਕਰੋਨਾ ਦਾ ,ਜਿਸ ਨੇ ਸਾਡੀਆਂ ਨਿਕੰਮੀਆ ਸਰਕਾਰਾਂ ਦੀ ਅਸਲੀਅਤ ਸਾਡੇ ਸਾਹਮਣੇ ਲਿਆ ਦਿੱਤੀ,ਇਹਨਾਂ ਬੇਗ਼ੈਰਤ ਸਿਆਸੀ ਬੰਦਿਆਂ ਤੇ ਲਾਲਚੀ ਲੋਕਾਂ ਨੂੰ ਸਾਡੇ ਭਵਿੱਖ ਤੇ ਪੰਜਾਬ ਦੀ ਤੱਰਕੀ ਦਾ ਕੋਈ ਫ਼ਿਕਰ ਨਹੀਂ,ਜੇ ਫ਼ਿਕਰ ਹੈ ਤਾਂ ਸਿਰਫ਼ ਤੇ ਸਿਰਫ਼ ਆਪਣੀਆਂ ਤਨਖਾਹਾਂ ਤੇ ਸਰਕਾਰੀ ਭੱਤਿਆ ਦਾ,ਇਸ ਦਾ ਨਜ਼ਾਰਾ ਤੁਸੀਂ ਵੇਖ ਹੀ ਚੁੱਕੇ ਹੋ।
ਸਾਡੀ ਪੰਜਾਬ ਸਰਕਾਰ ਨੂੰ ਸਕੂਲਾਂ ,ਕਾਲਜਾਂ, ਯੂਨੀਵਰਸਿਟੀਆ ਨਾਲੋਂ ਜ਼ਿਆਦਾ ਜ਼ਰੂਰੀ ਸੀ ਪੰਜਾਬ ਦੇ ਬੰਦ ਪਏ ਠੇਕੇ ਖੋਲ੍ਹਣੇ ,ਹੋਣ ਵੀ ਕਿਉਂ ਨਾ ,ਕਮਾਈ ਜੋ ਸ਼ਰਾਬ ਤੋਂ ਹੋਣੀ ਹੈ,ਸਾਡੀ ਪੰਜਾਬ ਸਰਕਾਰ ਨੂੰ ਇਸ ਔਖੀ ਘੜੀ ਵਿੱਚ ਵੀ ਲੋਕਾਂ ਦੇ ਨਾਲ ਖੜਨ ਦੀ ਵਜਾਏ ,ਉਹਨਾਂ ਨੂੰ ਮਾਰਨ ਵਾਲੇ ਕੰਮ ਕਰਦੀ ਰਹੀ ਹੈ।
ਹੁਣ ਵੀ ਪੰਜਾਬ ਵਾਸੀਆਂ ਨੂੰ ਅਕਲ ਆ ਜਾਣੀ ਚਾਹੀਦੀ ਹੈ ਕਿ ਸਰਕਾਰ ਨੂੰ ਆਪਣੀ ਕਮਾਈ ਚਾਹੀਂਦੀ ਹੈ, ਇਨਸਾਨ ਨਹੀਂ,ਉਸਨੂੰ ਵੋਟ ਚਾਹੀਂਦੀ ਹੈ, ਪਰ ਕਿਸੇ ਦੀ ਜ਼ਿੰਦਗੀ ਤੱਕ ਕੋਈ ਮਤਲਬ ਨਹੀਂ, ਹੁਣ ਪੰਜਾਬ ਵਾਸੀਆਂ ਦੇ ਹਵਾਲੇ ਹੈ ਫ਼ੈਸਲਾ ਕਿ ਜੋ ਸਰਕਾਰ ਸ਼ਰਾਬ ਵੇਚਕੇ ਤੇ ਟੈਕਸ ਵਸੂਲਕੇ ਆਪਣੇ ਖਰਚਿਆਂ ਦੀ ਭਰਪਾਈ ਕਰੇ ਤੇ ਤੁਸੀਂ ਆਪੇ ਹੀ ਸੋਚਣਾ ਕੀ ਸ਼ਰਾਬ ਦੇ ਭਰੋਸੇ ਚੱਲਣ ਵਾਲੀ ਸਰਕਾਰ ਪੰਜਾਬ ਦੀ ਤਕਦੀਰ ਬਦਲ ਸਕਦੀ ਹੈ ਜਾਂ ਪੰਜਾਬ ਨੂੰ ਨਸ਼ਿਆਂ ਤੋਂ ਰਹਿਤ ਕਰ ਸਕਦੀ ਹੈ।ਫ਼ੈਸਲਾ ਤੁਹਾਡਾ ਤੇ ਕਮਾਈ ਸਰਕਾਰ ਦੀ।
ਸਰਕਾਰ ਉਹ ਹੁੰਦੀ ਹੈ ਜੋ ਆਪਣੀ ਜੰਨਤਾਂ ਨੂੰ ਨਾਲ ਲੈਕੇ ਚੱਲੇ ਤੇ ਉਹਨਾਂ ਦੇ ਭਵਿੱਖ ਲਈ ਨਵੀਆਂ ਖੋਜਾਂ ਤੇ ਪੁਲਾਂਗਾ ਪੁੱਟੇ,ਪਰ ਇਹਨਾਂ ਨੂੰ ਆਪਣੇ ਐਸੋਂ ਅਰਾਮ ਤੋਂ ਬਿਨਾਂ ਕਿਸੇ ਨਾਲ ਕੋਈ ਵੀ ਮਤਲਬ ਨਹੀਂ,ਕੋਈ ਮਰੇ ਚਾਹੇ ਜੀਵੇ, ਖੁਸਰਾ ਖੋਲ੍ਹ ਪਤਾਸੇ ਪੀਵੇ।ਇਹ ਤੇ ਹਾਲ ਸਾਡੀ ਪੰਜਾਬ ਸਰਕਾਰ ਦਾ ਹੈ, ਹਾਲੇ ਵੀ ਬਹੁਤ ਸਮਾਂ ਹੈ ਅਸੀਂ ਸਾਰੇ ਸੰਭਲ ਜਾਈਏ ਤੇ ਪੰਜਾਬ ਦੀ ਤੱਰਕੀ ਤੇ ਪੰਜਾਬ ਦੇ ਲੋਕਾਂ ਦੀ ਖ਼ੈਰ ਮਨਾਈਏ,ਪੰਜਾਬ ਦੇ ਲੋਕਾਂ ਵਾਰੇ ਸੋਚੀਏ।
ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ।
ਮੋਬਾਇਲ 98550 36444