5.4 C
United Kingdom
Friday, March 6, 2026

More

    ਭਾਜਪਾ ਆਗੂ ਛੀਨਾ ਫ਼ੀਸਾਂ ਦੇ ਮੁੱਦੇ ‘ਤੇ ਮਾਪਿਆਂ ਨਾਲ ਖੜੇ

    ਕਿਹਾ : ਸਰਕਾਰ ਉਠਾਵੇ ਫ਼ੀਸਾਂ ਦਾ ਬੋਝ
    ਅੰਮ੍ਰਿਤਸਰ,(ਰਾਜਿੰਦਰ ਰਿਖੀ)
    ਭਾਜਪਾ ਦੇ ਸੀਨੀਅਰ ਆਗੂ ਸ : ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਕਿਹਾ ਕਿ ਫ਼ੀਸਾਂ ਦੇ ਮੁੱਦੇ ‘ਤੇ ਉਹ ਮਾਪਿਆਂ ਨਾਲ ਚਟਾਨ ਵਾਂਗ ਖੜੇ ਅਤੇ ਉਹ ਸਰਕਾਰ ਨੂੰ ਪੁਰਜੋਰ ਅਪੀਲ ਕਰਦੇ ਹਨ ਕਿ ਉਹ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਫ਼ੀਸਾਂ ਦਾ ਪਿਛਲੇ 6 ਮਹੀਨਿਆਂ ਦਾ ਬੋਝ ਉਠਾਵੇ। ਉਨਾਂ ਕਿਹਾ ਕਿ ਕੁਝ ਅਖ਼ਬਾਰਾਂ ‘ਚ ਉਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਜਿਸ ਨਾਲ ਉਨਾਂ ਦੇ ਮਨ ਨੂੰ ਠੇਸ ਪਹੁੰਚੀ ਹੈ। ਜਦ ਕਿ ਸੱਚਾਈ ਇਹ ਹੈ ਕਿ ਉਹ ਹਮੇਸ਼ਾਂ ਵਿਦਿਆਰਥੀਆਂ ਦੇ ਭਵਿੱਖ, ਮਾਪਿਆਂ ਦੇ ਦੁੱਖ ਦਰਦ ਅਤੇ ਮੌਜ਼ੂਦਾ ਸਰਕਾਰ ਕਾਂਗਰਸ ਵੱਲੋਂ ਇਸ ਮੁੱਦੇ ‘ਤੇ ਕੀਤੀ ਜਾ ਰਹੀ ਕੋਝੀ ਰਾਜਨੀਤੀ ਦੇ ਖਿਲਾਫ਼ ਹਮੇਸ਼ਾਂ ਅਵਾਜ਼ ਬੁਲੰਦ ਕਰਦੇ ਰਹੇ ਹਨ।
    ਉਨਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅੱਜ ਹਾਲਾਤ ਬਹੁਤ ਹੀ ਗੰਭੀਰ ਰੂਪ ਧਾਰਨ ਕਰ ਚੁੱਕੇ ਹਨ, ਜਿਸ ਦੀ ਮਾਰ ਹੇਠ ਅੱਜ ਹਰੇਕ ਚਾਹੇ ਉਹ ਕੋਈ ਵੀ ਕਿੱਤਾ, ਕਾਰੋਬਾਰ, ਵਪਾਰ, ਸੰਸਥਾਵਾਂ ਜਾਂ ਫ਼ਿਰ ਵਿੱਦਿਅਕ ਅਦਾਰੇ ਹੋਣ ਪ੍ਰਭਾਵਿਤ ਹੋ ਚੁੱਕੇ ਹਨ। ਇੰਨਾਂ ਸਭ ਤੋਂ ਮਹੱਤਵਪੂਰਨ ਹੈ ਸਿੱਖਿਆ। ਸਿੱਖਿਆ, ਜਿਸ ਨੂੰ ਬੱਚੇ ਗ੍ਰਹਿਣ ਕਰਨ ਨਾਲ ਅੱਜ ਸਮਾਜ ਸੁਹਿਰਦ ਸਮਾਜ ਦੀ ਸਿਰਜਨਾ ਕਰਨ ਲਈ ਆਪਣੀ ਭੂਮਿਕਾ ਨਿਭਾਉਂਦੇ ਹਨ। ਪਰ ਇਸ ਮੌਕੇ ਜੋ ਦੇਸ਼ ਦੀ ਨਾਜ਼ੁਕ ਸਥਿਤੀ ਬਣੀ ਹੈ, ਉਸ ਲਈ ਸੂਬਾ ਸਰਕਾਰ ਨੂੰ ਆਪਣਾ ਰੋਲ ਅਦਾ ਕਰਦੇ ਹੋਏ ਮਾਪਿਆਂ ਦੀ ਬਾਂਹ ਫ਼ੜਦਿਆਂ ਉਨਾਂ ਦੇ ਬੱਚਿਆਂ ਲਈ ਮਿਆਰੀ ਅਤੇ ਉਤਸੁਕਤਾ ਭਰਪੂਰ ਸਿੱਖਿਆ ਪ੍ਰਦਾਨ ਲਈ ਆਪਣੇ ਹਰੇਕ ਦੀ ਫ਼ੀਸ ਦਾ ਬੀੜਾ ਚੁੱਕਾ ਚਾਹੀਦਾ ਹੈ। ਕਿਉਂਕਿ ਇਸ ਸਮੇਂ ਮਾਹੌਲ ਸਥਿਰ ਨਾਲ ਹੋਣ ਕਰਕੇ ਜਿੱਥੇ ਕਈ ਮਾਪੇ ਆਪਣੇ ਬੱਚਿਆਂ ਦੀ ਫੀਸਾਂ ਨਾ ਦੇਣ ਕਰਕੇ ਉਨਾਂ ਨੂੰ ਵਿੱਦਿਆ ਪ੍ਰਦਾਨ ਕਰਵਾਉਣ ‘ਚ ਮਾਯੂਸ ਹਨ, ਉਥੇ ਫ਼ੀਸਾਂ ਨਾ ਮਿਲਣ ਕਰਕੇ ਕਈ ਵਿੱਦਿਅਕ ਅਦਾਰੇ ਬੰਦ ਹੋਣ ਦੀ ਕਗਾਰ ‘ਤੇ ਪਹੁੰਚ ਚੁੱਕੇ ਹਨ। ਕਿਉਂਕਿ ਚਾਹੇ ਕਈ ਅਦਾਰੇ ਅਮੀਰ ਵੀ ਹੋਣਗੇ ਪਰ ਖਰਚੇ ਜੋ ਰੁਕਣ ਦਾ ਨਾਮ ਨਹੀਂ ਲੈਂਦੇ ਉਹ ਉਸ ਦੀ ਆਰਥਿਕਤਾ ਨੂੰ ਢਾਹ ਲਾ ਰਹੇ ਹਨ। ਉਨਾਂ ਕਿਹਾ ਕਿ ਇਸ ਲਈ ਸੂਬਾ ਸਰਕਾਰ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਅਤੇ ਵਿੱਦਿਅਕ ਸੰਸਥਾਵਾਂ ਨੂੰ ਬਚਾਉਣ ਲਈ ਅਗਾਂਹ ਆਉਂਦਿਆਂ ਬੱਚਿਆਂ ਦੀਆਂ ਫ਼ੀਸਾਂ ਹਾਲਤ ਸੁਧਰਣ ਤੱਕ ਆਪਣੇ ਕੋਲੋਂ ਅਦਾ ਕਰਨ ਲਈ ਅੱਗੇ ਆਵੇ।
    ਉਨਾਂ ਕਿਹਾ ਕਿ ਵਿੱਦਿਅਕ ਅਦਾਰਿਆਂ ਨੇ ਆਪਣੇ ਅਧਿਆਪਕਾਵਾਂ ਦੀਆਂ ਤਨਖਾਹਾਂ ਦੇਣ ਦੇ ਨਾਲ ਆਪਣੇ ਅਦਾਰੇ ਦਾ ਵਜੂਦ ਵੀ ਬਰਕਰਾਰ ਰੱਖਣਾ ਹੈ ਅਤੇ ਜੇਕਰ ਅਦਾਰੇ ‘ਚ ਫ਼ੀਸਾਂ ਨਹੀਂ ਆਉਣਗੀਆਂ ਕਿ ਸਬੰਧਿਤ ਅਦਾਰਿਆਂ ਦਾ ਸਟਾਫ਼, ਕਰਮਚਾਰੀ ਆਦਿ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਕਰਨਗੇ। ਇਸ ਲਈ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਬੱਚਿਆਂ ਦੀਆਂ ਫ਼ੀਸਾਂ ਦਾ ਜਿੰਮਾ ਚੁੱਕੇ ਕੇ ਸੰਸਥਾਵਾਂ ਦੇ ਵਜ਼ੂਦ ਨੂੰ ਬਚਾਉਣ ਲਈ ਯੋਗਦਾਨ ਪਾਵੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!